ਅਕਾਲੀ ਆਗੂ ਕੰਚਨਪ੍ਰੀਤ ਕੌਰ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਵਰਮਾ ਦੀ ਅਦਾਲਤ ਨੇ ਦੋ ਮਾਮਲਿਆਂ ਵਿੱਚ ਰਾਹਤ ਦਿੰਦਿਆਂ ਉਸ ਨੂੰ ਇੱਕ ਮਾਮਲੇ ਵਿੱਚ 14 ਜਨਵਰੀ ਤੱਕ ਅਤੇ ਦੂਸਰੇ ਮਾਮਲੇ ਵਿੱਚ 23 ਜਨਵਰੀ ਤੱਕ ਪੁਲੀਸ ਕੋਲ ਜਾ ਕੇ ਜਾਂਚ ਵਿੱਚ ਸ਼ਾਮਲ ਹੋਣ ਦੀ ਹਦਾਇਤ ਕੀਤੀ ਹੈ| ਜਾਣਕਾਰੀ ਮੁਤਾਬਕ ਕੰਚਨਪ੍ਰੀਤ ਕੌਰ ਤੇ ਹੋਰਨਾਂ ਖਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਸਾਲ 2025 ਦੌਰਾਨ ਐਫ਼ ਆਈ ਆਰ ਨੰਬਰ 240 ਅਤੇ ਐਫ਼ ਆਈ ਆਰ ਨੰਬਰ 261 ਦਰਜ ਕੀਤੀ ਸੀ| ਕੰਚਨਪ੍ਰੀਤ ਕੌਰ ਨੂੰ ਇੱਕ ਮਾਮਲੇ ਵਿੱਚ ਅੱਜ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਕੀਤੇ ਸਨ| ਉਸ ਦੇ ਵਕੀਲ ਜੇ ਐੱਸ ਢਿੱਲੋਂ ਅਤੇ ਰਾਜੀਵ ਟੰਡਨ ਨੇ ਅਦਾਲਤ ਨੂੰ ਕੰਚਨਪ੍ਰੀਤ ਕੌਰ ਵੱਲੋਂ ਅਦਾਲਤ ਵਿੱਚ ਕਿਸੇ ਕਾਰਨ ਪੇਸ਼ ਨਾ ਹੋ ਸਕਣ ਦੀ ਮਜਬੂਰੀ ਬਿਆਨ ਕੀਤੀ ਤਾਂ ਅਦਾਲਤ ਨੇ ਉਸ ਨੂੰ ਦੋਹਾਂ ਮਾਮਲਿਆਂ ’ਚ ਪੁਲੀਸ ਕੋਲ ਜਾਂਚ ਵਿੱਚ ਸ਼ਾਮਲ ਹੋਣ ਦੇ ਹੁਕਮ ਕੀਤੇ। ਇਨ੍ਹਾਂ ਮਾਮਲਿਆਂ ਵਿੱਚ ਵਿਦੇਸ਼ ਰਹਿੰਦੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਤੋਂ ਇਲਾਵਾ ਹੋਰ ਦੀ ਕਈਆਂ ਨੂੰ ਵੀ ਪੁਲੀਸ ਨੇ ਮੁਲਜ਼ਮ ਨਾਮਜ਼ਦ ਕੀਤਾ ਹੈ| ਪੁਲੀਸ ਨੇ ਅੰਮ੍ਰਿਤਪਾਲ ਸਿੰਘ ਬਾਠ ਨੂੰ ਕੰਚਨਪ੍ਰੀਤ ਕੌਰ ਦਾ ਪਤੀ ਦੱਸਿਆ ਹੈ| ਕੇਸ ਨੰਬਰ 261 ਵਿੱਚ ਕੰਚਨਪ੍ਰੀਤ ਕੌਰ ਤੇ ਹੋਰਨਾਂ ਖਿਲਾਫ਼ ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਤਰਨ ਤਾਰਨ ਤੋਂ ‘ਆਪ’ ਦੇ ਵਿਧਾਇਕ ਦੇ ਹਰਮੀਤ ਸਿੰਘ ਸੰਧੂ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨ ਅਤੇ ਕੇਸ ਨੰਬਰ 240 ਵਿੱਚ ਪੁਲੀਸ ਦੇ ਕੰਮ-ਕਾਜ ਵਿੱਚ ਰੁਕਾਵਟ ਪੈਦਾ ਕਰਨ ਦੇ ਦੋਸ਼ ਹਨ| ਕੰਚਨਪ੍ਰੀਤ ਕੌਰ ਖਿਲਾਫ਼ ਤੇ ਹੋਰਨਾਂ ਖਿਲਾਫ਼ ਕਈ ਹੋਰ ਵੀ ਮਾਮਲੇ ਦਰਜ ਹਨ|
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
×

