ਮੈਡੀਕਲ ਕਾਲਜ ਵਿੱਚ ਕਰੋਨਾ ਟੈਸਟਿੰਗ ਲੈਬਾਰਟਰੀ ਸ਼ੁਰੂ

ਮੈਡੀਕਲ ਕਾਲਜ ਵਿੱਚ ਕਰੋਨਾ ਟੈਸਟਿੰਗ ਲੈਬਾਰਟਰੀ ਸ਼ੁਰੂ

ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋੋਨੀ ਕਰੋੋਨਾ ਟੈਸਟਿੰਗ ਦੀ ਆਧੁਨਿਕ ਲੈਬ ਦਾ ਉਦਘਾਟਨ ਕਰਦੇ ਹੋਏ। -ਫੋਟੋ: ਪੰਜਾਬੀ ਟ੍ਰਿਬਿੳੂਨ

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 2 ਜੂਨ

ਹੁਣ ਸੂਬੇ ਦੇ 3 ਸਰਕਾਰੀ ਮੈਡੀਕਲ ਕਾਲਜਾਂ ਵਿਚ ਸਥਾਪਤ ਕੀਤੀਆਂ ਆਧੁਨਿਕ ਲੈਬਾਰਟਰੀਆਂ ਵਿਚ ਲਗਪਗ 9 ਹਜ਼ਾਰ ਕਰੋਨਾ ਟੈਸਟ ਰੋਜ਼ਾਨਾ ਹੋ ਸਕਣਗੇ। ਇਹ ਖੁਲਾਸਾ ਮੈਡੀਕਲ ਸਿੱਖਿਆ ਬਾਰੇ ਮੰਤਰੀ ਓਪੀ ਸੋਨੀ ਨੇ ਕੀਤਾ ਹੈ। ਉਨ੍ਹਾਂ ਅੱਜ ਇਥੇ ਅੰੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਕਰੋੋਨਾ ਟੈਸਟਿੰਗ ਲਈ ਅਤਿ ਆਧੁਨਿਕ ਲੈਬ ਦਾ ਉਦਘਾਟਨ ਕੀਤਾ, ਜਿਸ ਨਾਲ ਇਥੇ ਰੋਜ਼ਾਨਾ ਕਰੋਨਾ ਮਰੀਜ਼ਾਂ ਦੇ ਲਗਪਗ 3000 ਟੈਸਟ ਹੋ ਸਕਣਗੇ ਜੋ ਕਿ ਪਹਿਲਾਂ ਸਿਰਫ 400 ਮਰੀਜ਼ਾਂ ਦੇ ਹੀ ਹੁੰਦੇ ਸਨ।

ਸ੍ਰੀ ਸੋਨੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ ਨਵੀਂ ਲੈਬ ਦਾ ਉਦਘਾਟਨ ਕੀਤਾ ਸੀ ਅਤੇ ਕੱਲ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਅਜਿਹੀ ਨਵੀਂ ਲੈਬ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਨੂੰ ਫੈਲਣ ਤੋੋਂ ਰੋੋਕਣ ਲਈ ਇਸ ਦੀ ਸੈਂਪਲਿੰਗ, ਟੈਸਟਿੰਗ ਅਤੇ ਮਰੀਜ਼ਾਂ ਦੇ ਇਲਾਜ ਲਈ ਵਿਆਪਕ ਪੱਧਰ ’ਤੇ ਸਰਕਾਰ ਵਲੋਂ ਕੰਮ ਕੀਤਾ ਜਾ ਰਿਹਾ ਹੈ। ਊਨ੍ਹਾਂ ਕਿਹਾ ਕਿ ਇਨ੍ਹਾਂ ਲੈਬਾਂ ਦੀ ਸਥਾਪਨਾ ਨਾਲ ਟੈਸਟਾਂ ਦੀ ਰਿਪੋੋਰਟ ਉਸੇ ਦਿਨ ਹੀ ਪ੍ਰਾਪਤ ਹੋੋ ਜਾਵੇਗੀ।ਇਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲੀਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਤੇ ਹੋਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All