ਕਰੋਨਾ: ਅੰਮ੍ਰਿਤਸਰ ਵਿਚ 11 ਮਰੀਜ਼ਾਂ ਦੀ ਮੌਤ

ਕਰੋਨਾ: ਅੰਮ੍ਰਿਤਸਰ ਵਿਚ 11 ਮਰੀਜ਼ਾਂ ਦੀ ਮੌਤ

ਪਠਾਨਕੋਟ ਵਿਚ ਸਿਹਤ ਵਿਭਾਗ ਦੀ ਟੀਮ ਜਾਂਚ ਲਈ ਨਮੂਨਾ ਲੈਂਦੀ ਹੋਈ। -ਫੋਟੋ: ਧਵਨ

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 18 ਅਪਰੈਲ

ਕਰੋਨਾ ਕਾਰਨ ਅੱਜ ਇੱਥੇ ਜ਼ਿਲ੍ਹੇ ਵਿੱਚ 11 ਮਰੀਜ਼ਾਂ ਦੀ ਮੌਤ ਹੋ ਗਈ ਹੈ ਤੇ 742 ਪਾਜ਼ੇਟਿਵ ਕੇਸ ਆਏ ਹਨ। ਅੱਜ ਨਵੇਂ ਕੇਸਾਂ ਦੀ ਆਮਦ ਕੱਲ੍ਹ ਨਾਲੋਂ ਲਗਪਗ ਦੋਗੁਣੀ ਹੋ ਗਈ ਹੈ। ਜ਼ਿਲ੍ਹੇ ਵਿਚ ਕਰੋਨਾ ਕਾਰਨ ਹੁਣ ਤਕ 819 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਜ਼ੇਰੇ ਇਲਾਜ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 4165 ਹੋ ਗਈ ਹੈ।

ਪਠਾਨਕੋਟ (ਪੱਤਰ ਪ੍ਰੇਰਕ): ਅੱਜ ਜ਼ਿਲ੍ਹੇ ਵਿਚ ਇੱਕ 43 ਸਾਲ ਔਰਤ ਦੀ ਮੌਤ ਹੋ ਗਈ ਤੇ 135 ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਆਏ ਐਕਟਿਵ ਕੇਸਾਂ ਵਿੱਚ ਪਿੰਡ ਮੀਰਥਲ ਤੋਂ 3 ਤੇ 8 ਸਾਲਾਂ ਦੇ ਦੋ ਬੱਚੇ ਸ਼ਾਮਲ ਹਨ।

ਤਰਨ ਤਾਰਨ (ਪੱਤਰ ਪ੍ਰੇਰਕ): ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਟੈਸਟਾਂ ਦੇ ਲਏ ਨਮੂਨਿਆਂ ਦੀ ਪ੍ਰਾਪਤ ਹੋਈ ਰਿਪੋਰਟ ਵਿੱਚੋਂ 10 ਜਣਿਆਂ ਦੇ ਨਤੀਜੇ ਪਾਜ਼ੇਟਿਵ ਆਏ ਹਨ। ਇਸ ਨਾਲ ਜ਼ਿਲ੍ਹੇ ਵਿਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 576 ਹੋ ਗਈ ਹੈ| ਇਨ੍ਹਾਂ ਵਿੱਚੋਂ 327 ਜਣਿਆਂ ਨੂੰ ਘਰਾਂ ਵਿਚ ਇਕਾਂਤਵਾਸ ਕੀਤਾ ਹੋਇਆ ਹੈ|

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਆਈਆਂ ਰਿਪੋਰਟਾਂ ਅਨੁਸਾਰ ਚਾਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦੋਂਕਿ 445 ਨਵੇਂ ਪਾਜ਼ੇਟਿਵ ਕੇਸ ਆਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 1014 ਮੌਤਾਂ ਹੋ ਚੁੱਕੀਆਂ ਹਨ ਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ ਵੀ 36,725 ਤੱਕ ਜਾ ਪੁੱਜਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਹੋਰ ਬਿਮਾਰੀਆਂ ਦੇ ਕੀਤੇ ਜਾਣ ਵਾਲੇ ਅਪ੍ਰੇਸ਼ਨ ਅੱਗੇ ਪਾ ਦੇਣ ਤੇ ਸਾਰਾ ਧਿਆਨ ਕੋਵਿਡ ਦੇ ਮਰੀਜ਼ਾਂ ਵੱਲ ਲਗਾਉਣ। ਸਾਰੇ ਹਸਪਤਾਲਾਂ ਨੂੰ ਇਹ ਹਦਾਇਤਾਂ ਵੀ ਕੀਤੀਆਂ ਗਈਆਂ ਹਨ ਕਿ ਉਹ ਆਕਸੀਜਨ ਦੀ ਘਾਟ ਨਾ ਆਉਣ ਦੇਣ।

ਕਰਫਿਊ ਦੀ ਉਲੰਘਣਾ ਕਰਨ ਵਾਲੇ ਛੇ ਗ੍ਰਿਫ਼ਤਾਰ

ਜਲੰਧਰ: ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਮਿਸ਼ਨਰੇਟ ਪੁਲੀਸ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸਿਲਵਰ ਪਲਾਜ਼ਾ ਵਿੱਚ ਪੀਜ਼ੇ ਦੀ ਦੁਕਾਨ 9 ਵਜੇ ਤੋਂ ਬਾਅਦ ਖੁੱਲ੍ਹੀ ਹੋਣ ਕਾਰਨ ਇੱਕ ਮੁਲਾਜ਼ਮ ਅਤੇ ਪੀਜ਼ਾ ਲੈਣ ਆਏ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਬੱਸ ਅੱਡੇ ਨੇੜੇ ਦੋ ਢਾਬੇ ਵਾਲਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜਿਹੜੇ 9 ਵਜੇ ਤੋਂ ਬਾਅਦ ਵੀ ਢਾਬੇ ਖੋਲ੍ਹ ਕੇ ਬੈਠੇ ਸਨ। ਪੁਲੀਸ ਨੇ ਇਨ੍ਹਾਂ ਵਿਰੁੱਧ ਕਰਫ਼ਿਊ ਦੀ ਉਲੰਘਣਾ ਦੇ ਦੋਸ਼ਾਂ ਦੇ ਨਾਲ-ਨਾਲ ਮਹਾਮਾਰੀ ਰੋਕਣ ਦੇ ਬਣਾਏ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਹਨ। ਸਹਾਇਕ ਸਬ-ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਜਦੋਂ ਸਿਲਵਰ ਪਲਾਜ਼ਾ ਇਲਾਕੇ ਵਿੱਚ ਡਿਊਟੀ ਕਰ ਰਹੇ ਸਨ ਤਾਂ ਉੱਥੇ 9 ਵਜੇ ਤੋਂ ਬਾਅਦ ਵੀ ਪੀਜ਼ੇ ਦੀ ਦੁਕਾਨ ਖੁੱਲ੍ਹੀ ਹੋਈ ਸੀ ਤੇ ਚਾਰ ਜਣੇ ਪੀਜ਼ਾ ਲੈਣ ਲਈ ਉਡੀਕ ਕਰ ਰਹੇ ਸਨ, ਸਾਰੇ ਗ੍ਰਿਫ਼ਤਾਰ ਕੀਤੇ ਗੲੇ ਹਨ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਮੁਲਾਜ਼ਮ ਦੀ ਪਛਾਣ ਰੋਹਮ ਵਾਸੀ ਨਿਊ ਕੈਲਾਸ਼ ਨਗਰ ਵਜੋਂ ਹੋਈ ਹੈ ਜਦੋਂਕਿ ਗਾਹਕਾਂ ਵਿੱਚ ਵਿਕਰਮ ਸਿੰਘ, ਹਿਮਾਂਸ਼ੂ, ਅੰਮ੍ਰਿਤਪਾਲ ਸਿੰਘ ਤੇ ਸਿਮਰਨ ਸਿੰਘ ਸ਼ਾਮਿਲ ਸਨ। ਇਸੇ ਤਰ੍ਹਾਂ ਦੋਵਾਂ ਢਾਬਿਆਂ ਦੇ ਮਾਲਕਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All