DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪਲਾਟ ’ਤੇ ਕਬਜ਼ੇ ਰੋਕਣ ਤੋਂ ਵਿਵਾਦ ਭਖਿਆ

ਝਗਡ਼ੇ ’ਚ ਤਿੰਨ ਜਣੇ ਜ਼ਖ਼ਮੀ

  • fb
  • twitter
  • whatsapp
  • whatsapp
featured-img featured-img
ਜਾਣਕਾਰੀ ਦਿੰਦਾ ਹੋਇਆ ਕੁਲਦੀਪ ਸਿੰਘ।
Advertisement
ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਬੂਆ ਨੰਗਲੀ ਵਿੱਚ ਅਦਾਲਤੀ ਹੁਕਮਾਂ ਦੇ ਬਾਵਜੂਦ ਜੱਦੀ ਪਲਾਟ ’ਤੇ ਕਥਿਤ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਦੌਰਾਨ ਦੋ ਧਿਰਾਂ ਵਿਚਾਲੇ ਹੋਏ ਟਕਰਾਅ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੀੜਤ ਕੁਲਦੀਪ ਸਿੰਘ ਪੁੱਤਰ ਮਰਹੂਮ ਅਜੀਤ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਕਰੀਬ ਚਾਰ ਮਰਲੇ ਦੇ ਜੱਦੀ ਪਲਾਟ 'ਤੇ ਕੁਝ ਲੋਕ ਲੰਬੇ ਸਮੇਂ ਤੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਨੇ ਦੱਸਿਆ ਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਸਟੇਟਸ ਕੋ (ਜਿਉਂ ਦੀ ਤਿਉਂ ਸਥਿਤੀ) ਦੇ ਹੁਕਮ ਵੀ ਜਾਰੀ ਹਨ। ਇਸ ਦੇ ਬਾਵਜੂਦ 25 ਜੁਲਾਈ ਦੀ ਰਾਤ ਕਥਿਤ ਤੌਰ ’ਤੇ ਸਰਪੰਚ ਮਨਦੀਪ ਕੌਰ, ਧਰਮ ਸਿੰਘ, ਵਿਕਰਮਜੀਤ ਸਿੰਘ ਵਿੱਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਕੁਝ ਵਿਅਕਤੀਆਂ ਵੱਲੋਂ ਪਲਾਟ ’ਤੇ ਸ਼ੈੱਡ ਬਣਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।

Advertisement

ਕੁਲਦੀਪ ਸਿੰਘ ਅਨੁਸਾਰ ਜਦੋਂ ਉਸ ਅਤੇ ਪਰਿਵਾਰਕ ਮੈਂਬਰਾਂ ਨੇ ਅਦਾਲਤੀ ਹੁਕਮਾਂ ਦਾ ਹਵਾਲਾ ਦੇ ਕੇ ਰੋਕਿਆ ਤਾਂ ਉਨ੍ਹਾਂ ’ਤੇ ਇੱਟਾਂ-ਰੋੜਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਉਸ ਦੀਆਂ ਭੈਣਾਂ ਸਮੇਤ ਤਿੰਨ ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ। ਇੱਕ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੀੜਤ ਪਰਿਵਾਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਥਾਣਾ ਰਾਜਾਸਾਂਸੀ ਅੱਗੇ ਧਰਨਾ ਦਿੱਤਾ ਜਾਵੇਗਾ।

Advertisement

ਦੂਜੇ ਪਾਸੇ ਇਸ ਸਬੰਧੀ ਐੱਸ ਐੱਚ ਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖ਼ਾਸਤਾਂ ਪ੍ਰਾਪਤ ਹੋ ਚੁੱਕੀਆਂ ਹਨ ਅਤੇ ਜਾਂਚ ਤੋਂ ਬਾਅਦ ਜਿਸ ਧਿਰ ਦੀ ਗਲਤੀ ਸਾਹਮਣੇ ਆਵੇਗੀ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਕੁਲਦੀਪ ਸਿੰਘ ਦੀ ਭੈਣ ਜਾਣਕਾਰੀ ਦਿੰਦੀ ਹੋਈ।
ਕੁਲਦੀਪ ਸਿੰਘ ਦੀ ਭੈਣ ਜਾਣਕਾਰੀ ਦਿੰਦੀ ਹੋਈ।

Advertisement
×