Constable Yuvraj Cremated After 8 Days: ਕਾਂਸਟੇਬਲ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਯੁਵਰਾਜ ਦੀ ਚਿਤਾ ਨੂੰ ਅਗਨੀ ਉਸ ਦੀ ਮਾਂ ਨੇ ਦਿੱਤੀ
ਪੰਜਾਬ ਪੁਲੀਸ ਦੇ ਕਾਂਸਟੇਬਲ ਯੁਵਰਾਜ ਦਾ ਅੱਠਵੇਂ ਦਿਨ ਅੱਜ ਅੰਤਿਮ ਸੰਸਕਾਰ ਮਾਪਿਆਂ ਵੱਲੋਂ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਯੁਵਰਾਜ ਦੀ ਲਾਸ਼ ਪੰਜ ਦਿਨਾਂ ਬਾਅਦ ਐਤਵਾਰ ਨੂੁੰ ਨਹਿਰ ਵਿੱਚੋਂ ਮਿਲੀ ਸੀ। ਪੁਲੀਸ ਵੱਲੋਂ ਮੁਲਜ਼ਮਾਂ ਉੱਪਰ ਠੋਸ ਕਾਰਵਾਈ ਨਾ ਕਰਨ ਕਰਕੇ ਪਰਿਵਾਰਕ ਮੈਂਬਰਾਂ ਵੱਲੋਂ ਸੰਘਰਸ਼ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਪੁਲੀਸ ਨੇ ਯੁਵਰਾਜ ਦੀ ਮੌਤ ਦੇ ਮਾਮਲੇ ਵਿੱਚ ਉਸ ਦੀ ਕਥਿਤ ਪ੍ਰੇਮਿਕਾ ਜੈਸਿਕਾ, ਮਾਂ ਅਮਨ ਤੇ ਮਾਮਾ ਲਵਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ ਪੁਲੀਸ ਨੇ ਮੁਲਜ਼ਮ ਲਵਲੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਮਾਂ ਤੇ ਬੇਟੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ ਪਰ ਪਰਿਵਾਰ ਵਾਲੇ ਸੰਸਕਾਰ ਕਰਨ ਤੋਂ ਇਸ ਕਰਕੇ ਇਨਕਾਰੀ ਸਨ ਕਿ ਪਹਿਲਾਂ ਤਿੰਨੋਂ ਮੁਲਜ਼ਮ ਫੜੇ ਜਾਣ।
ਅਖੀਰ ਪੁਲੀਸ ਨੇ ਲੰਘੀ ਰਾਤ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਜਾਵੇ ਜਿਸ ’ਤੇ ਪਰਿਵਾਰ ਵਾਲਿਆਂ ਨੇ ਅੱਜ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਸੰਸਕਾਰ ਤੋਂ ਪਹਿਲਾਂ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਉਸ ਨੂੰ ਹਥਿਆਰ ਉਲਟੇ ਕਰ ਕੇ ਆਖ਼ਰੀ ਸਲਾਮੀ ਦਿੱਤੀ ਗਈ। ਯੁਵਰਾਜ ਦੀ ਚਿਤਾ ਨੂੰ ਅਗਨੀ ਉਸ ਦੀ ਮਾਂ ਨੇ ਦਿੱਤੀ।

