DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Congress Leader: ਕੌਂਸਲਰ ਚੱਢਾ ਵੱਲੋਂ ਸ਼ਕਤੀ ਪ੍ਰਦਰਸ਼ਨ

ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਤਲਵਾੜਾ ਦੇ ਕੌਂਸਲਰ ਮੁਨੀਸ਼ ਚੱਡਾ ਨੇ ਕਮਾਹੀ ਦੇਵੀ ਵਿੱਚ ਇੱਕਠ ਦੌਰਾਨ ‘ਆਪ’ ਸਰਕਾਰ ’ਤੇ ਨਿਸ਼ਾਨੇ ਸੇਧੇ। ਮੁਨੀਸ਼ ਚੱਢਾ ਨੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਹਲਕਾ ਦਸੂਹਾ ਤੋਂ ਕਾਂਗਰਸ ਦੀ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼...

  • fb
  • twitter
  • whatsapp
  • whatsapp
featured-img featured-img
ਕਾਂਗਰਸ ਪਾਰਟੀ ਦੇ ਹੱਕ ’ਚ ਨਾਅਰਾ ਲਾਉਂਦੇ ਹੋਏ ਕੌਂਸਲਰ ਮੁਨੀਸ਼ ਚੱਢਾ। -ਫੋਟੋ: ਦੀਪਕ
Advertisement

ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਤਲਵਾੜਾ ਦੇ ਕੌਂਸਲਰ ਮੁਨੀਸ਼ ਚੱਡਾ ਨੇ ਕਮਾਹੀ ਦੇਵੀ ਵਿੱਚ ਇੱਕਠ ਦੌਰਾਨ ‘ਆਪ’ ਸਰਕਾਰ ’ਤੇ ਨਿਸ਼ਾਨੇ ਸੇਧੇ। ਮੁਨੀਸ਼ ਚੱਢਾ ਨੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਹਲਕਾ ਦਸੂਹਾ ਤੋਂ ਕਾਂਗਰਸ ਦੀ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਕਿਹਾ ਕਿ ਕੰਢੀ ਦਾ ਵਿਕਾਸ ਕਾਂਗਰਸ ਪਾਰਟੀ ਦੇ ਰਾਜ ’ਚ ਹੀ ਸੰਭਵ ਹੋਇਆ ਹੈ। ਉਨ੍ਹਾਂ ‘ਆਪ’ ਸਰਕਾਰ ’ਤੇ ਕੰਢੀ ਦੇ ਲੋਕਾਂ ਦੀ ਸਾਰ ਨਾ ਲੈਣ ਦੇ ਦੋਸ਼ ਲਗਾਏ। ਇਸ ਮੌਕੇ ਪੰਜਾਬ ਕਾਂਗਰਸ ਐੱਸ ਸੀ ਮੋਰਚਾ ਦੀ ਚੇਅਰਪਰਸਨ ਬੀਬੀ ਯਾਮਨੀ ਗੋਮਰ ਨੇ ਵੀ ਸੰਬੋਧਨ ਕੀਤਾ। ਸਾਲ 2024 ’ਚ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜ ਚੁੱਕੇ ਬੀਬੀ ਯਾਮਨੀ ਗੋਮਰ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਕੰਢੀ ਖੇਤਰ ਨੂੰ ਗਰੀਨ ਇੰਡਸਟਰੀ, ਗਰੀਨ ਟੂਰਿਜ਼ਮ ਤਹਿਤ ਵਿਕਸਤ ਕੀਤਾ ਜਾਵੇਗਾ। ਮੰਚ ਸੰਚਾਲਨ ਮੁਲਤਾਨ ਸਿੰਘ ਪਲੀਹਰ ਪੱਤੀ ਨੇ ਕੀਤਾ।

Advertisement
Advertisement
×