ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗਰਸ ਹਾਈ ਕਮਾਂਡ ਨੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਕੀਤੀਆਂ ਨਿਯੁਕਤੀਆਂ

ਪਠਾਨਕੋਟ ਜ਼ਿਲ੍ਹੇ ਦੀ ਕਮਾਂਡ ‘ਪੰਨਾ ਲਾਲ ਭਾਟੀਆ’ ਨੂੰ ਸੌਂਪੀ
ਭੋਆ ਹਲਕੇ ਦੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਅਤੇ ਸੀਨੀਅਰ ਯੂਥ ਆਗੂ ਆਸ਼ੀਸ਼ ਵਿੱਜ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਪੰਨਾ ਲਾਲ ਭਾਟੀਆ ਦਾ ਸਵਾਗਤ ਕਰਦੇ ਹੋਏ।-ਫੋਟੋ:ਐਨ.ਪੀ.ਧਵਨ
Advertisement

ਕਾਂਗਰਸ ਹਾਈ ਕਮਾਂਡ ਨੇ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਅੰਦਰ ਪੁਨਰਗਠਨ ਕਰਦਿਆਂ ਹੋਇਆਂ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਹਨ। ਇਸੇ ਪੁਨਰਗਠਨ ਦੇ ਤਹਿਤ ਪਠਾਨਕੋਟ ਜ਼ਿਲ੍ਹੇ ਅੰਦਰ ਨਗਰ ਨਿਗਮ ਦੇ ਮੇਅਰ ਪੰਨਾ ਲਾਲ ਭਾਟੀਆ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ ਜੋ ਕਿ ਸਾਲ 1992 ਤੋਂ ਲੈ ਕੇ ਹੁਣ ਤੱਕ ਲਗਾਤਾਰ ਛੇਵੀਂ ਵਾਰ ਨਗਰ ਕੌਂਸਲਰ ਜਿੱਤਦੇ ਆ ਰਹੇ ਹਨ।

ਇਸ ਤੋਂ ਪਹਿਲਾਂ ਸੁਜਾਨਪੁਰ ਹਲਕੇ ਦੇ ਵਿਧਾਇਕ ਨਰੇਸ਼ ਪੁਰੀ ਜ਼ਿਲ੍ਹਾ ਪ੍ਰਧਾਨ ਸਨ, ਜੋ ਸਾਲ 2023 ਵਿੱਚ ਦੋ ਸਾਲ ਲਈ ਨਿਯੁਕਤ ਕੀਤੇ ਗਏ ਸਨ। ਇੰਨ੍ਹਾਂ ਨਿਯੁਕਤੀਆਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਇਸ ਵਾਰ ਜ਼ਮੀਨੀ ਲੀਡਰਾਂ ਨੂੰ ਜ਼ਿਲ੍ਹਿਆਂ ਦੀ ਕਮਾਂਡ ਸੌਂਪੀ ਹੈ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਇੰਨ੍ਹਾਂ ਦੀ ਅਗਵਾਈ ਵਿੱਚ ਲੜੀਆਂ ਜਾ ਸਕਣ।

Advertisement

ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇਸੀ ਵੇਣੂ ਗੋਪਾਲ ਦੇ ਦਸਤਖਤਾਂ ਹੇਠ ਜਾਰੀ ਹੋਈ ਲਿਸਟ ਅਨੁਸਾਰ ਅੰਮ੍ਰਿਤਸਰ ਰੂਰਲ ਵਿੱਚ ਸੁਖਵਿੰਦਰ ਸਿੰਘ ਡੈਨੀ ਬਡਾਲਾ, ਅੰਮ੍ਰਿਤਸਰ ਅਰਬਨ ਵਿੱਚ ਸੌਰਭ ਮਦਾਨ, ਬਰਨਾਲਾ ਵਿੱਚ ਕੁਲਦੀਪ ਸਿੰਘ ਕਾਲਾ ਢਿੱਲੋਂ, ਬਠਿੰਡਾ ਰੂਰਲ ਵਿੱਚ ਪ੍ਰੀਤਮ ਸਿੰਘ ਕੋਟਭਾਈ, ਬਠਿੰਡਾ ਅਰਬਨ ਵਿੱਚ ਰਾਜਨ ਗਰਗ, ਫਰੀਦਕੋਟ ਵਿੱਚ ਨਵਦੀਪ ਸਿੰਘ ਬਰਾੜ, ਫਤਿਹਗੜ੍ਹ ਸਾਹਿਬ ਵਿੱਚ ਸੁਰਿੰਦਰ ਸਿੰਘ, ਫਾਜ਼ਿਲਕਾ ਵਿੱਚ ਹਰਪ੍ਰੀਤ ਸਿੰਘ ਸਿੱਧੂ, ਫਿਰੋਜ਼ਪੁਰ ਵਿੱਚ ਕੁਲਬੀਰ ਸਿੰਘ ਜ਼ੀਰਾ, ਗੁਰਦਾਸਪੁਰ ਵਿੱਚ ਬਰਿੰਦਰਮੀਤ ਸਿੰਘ ਪਾਹੜਾ, ਹੁਸ਼ਿਆਰਪੁਰ ਵਿੱਚ ਦਲਜੀਤ ਸਿੰਘ, ਜਲੰਧਰ ਅਰਬਨ ਵਿੱਚ ਰਜਿੰਦਰ ਬੇਰੀ, ਜਲੰਧਰ ਰੂਰਲ ਵਿੱਚ ਹਰਦੇਵ ਸਿੰਘ, ਕਪੂਰਥਲਾ ਵਿੱਚ ਜ਼ਿਲ੍ਹਾ ਪ੍ਰਧਾਨ ਬਣਾਏ ਗਏ।

ਇਸ ਤੋਂ ਇਲਾਵਾ ਬਲਵਿੰਦਰ ਸਿੰਘ ਧਾਲੀਵਾਲ, ਖੰਨਾ ਵਿੱਚ ਲਖਵੀਰ ਸਿੰਘ ਲੱਖਾ, ਲੁਧਿਆਣਾ ਰੂਰਲ ਵਿੱਚ ਮੇਜਰ ਸਿੰਘ ਮੁੱਲਾਂਪੁਰ, ਲੁਧਿਆਣਾ ਅਰਬਨ ਵਿੱਚ ਸੰਜੀਵ ਤਲਵਾਰ, ਮੋਗਾ ਵਿੱਚ ਹਰੀ ਸਿੰਘ ਖਾਈ, ਮੋਹਾਲੀ ਵਿੱਚ ਕਮਲ ਕਿਸ਼ੋਰ ਸ਼ਰਮਾ, ਮੁਕਤਸਰ ਵਿੱਚ ਸ਼ੁਭਦੀਪ ਸਿੰਘ ਬਿੱਟੂ, ਪਠਾਨਕੋਟ ਵਿੱਚ ਪੰਨਾ ਲਾਲ ਭਾਟੀਆ, ਪਟਿਆਲਾ ਰੂਰਲ ਵਿੱਚ ਗੁਰਸ਼ਰਨ ਕੌਰ ਰੰਧਾਵਾ, ਪਟਿਆਲਾ ਅਰਬਨ ਵਿੱਚ ਨਰੇਸ਼ ਕੁਮਾਰ ਦੁੱਗਲ, ਰੂਪ ਨਗਰ ਵਿੱਚ ਅਸ਼ਵਨੀ ਸ਼ਰਮਾ, ਸੰਗਰੂਰ ਵਿੱਚ ਜਗਦੇਵ ਸਿੰਘ ਗੱਗਾ, ਐਸਬੀਐਸ ਨਗਰ ਨਵਾਂ ਸ਼ਹਿਰ ਵਿੱਚ ਅਜੇ ਕੁਮਾਰ ਅਤੇ ਤਰਨ ਤਾਰਨ ਵਿੱਚ ਰਾਜਵੀਰ ਸਿੰਘ ਭੁੱਲਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

 

 

Advertisement
Show comments