ਪੱਤਰ ਪ੍ਰੇਰਕ
ਪਠਾਨਕੋਟ, 23 ਸਤੰਬਰ
ਦਿਹਾਤੀ ਖੇਤਰ ਵਿੱਚ ਪਾਰਟੀ ਦਾ ਵਿਸਤਾਰ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਵਿੱਤ ਸਕੱਤਰ ਤੇ ਸਾਬਕਾ ਵਿਧਾਇਕ ਅਮਿਤ ਵਿੱਜ ਵੱਲੋਂ ਅੱਜ ਮੀਟਿੰਗ ਕੀਤੀ ਗਈ। ਉਨ੍ਹਾਂ ਪਿਛਲੇ ਦਿਨੀਂ ਪੰਜਾਬ ਵਿੱਚ ਮੁਹਾਲੀ ਵਿਖੇ ਸਨਅਤਕਾਰਾਂ ਤੇ ਸਰਕਾਰ ਦੀ ਮਿਲਣੀ ਸਮਾਗਮ ਤੇ ਪ੍ਰਸ਼ਨਚਿੰਨ ਲਗਾਉਂਦੇ ਹੋਏ ਕਿਹਾ ਕਿ ਇਸ ਸਮਾਗਮ ਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਪਰ ਉਸ ਦਾ ਪੰਜਾਬ ਨੂੰ ਕੋਈ ਫ਼ਾਇਦਾ ਨਹੀਂ ਹੋਇਆ।
ਇਸ ਮੌਕੇ ਦਿਹਾਤੀ ਮੰਡਲ ਦੀ ਕਾਰਜਕਾਰਨੀ ਦਾ ਵਿਸਤਾਰ ਕਰਦੇ ਹੋਏ 44 ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਇਸ ਵਿੱਚ ਪ੍ਰਸ਼ੋਤਮ ਲਾਲ ਬਲਾਕ ਪ੍ਰਧਾਨ, ਠਾਕੁਰ ਪ੍ਰਵੀਨ ਸਿੰਘ ਸੀਨੀਅਰ ਉਪ ਪ੍ਰਧਾਨ, ਪੂਨਮ, ਪ੍ਰਹਿਲਾਦ ਸਿੰਘ ਤੇ ਨਵਜੋਤ ਸਿੰਘ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਸੁਰਜੀਤ ਕੁਮਾਰ, ਜੋਗਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਦਰਸ਼ਨ ਸਿੰਘ, ਬਲਵੰਤ ਸਿੰਘ ਅਤੇ ਕਰਤਾਰ ਸਿੰਘ ਜਨਰਲ ਸਕੱਤਰ, ਦਰਸ਼ਨ ਕੁਮਾਰ, ਬੋਧ ਰਾਜ, ਉਂਕਾਰ ਸਿੰਘ, ਮੋਹਨ ਲਾਲ, ਦਰਸ਼ਨ ਕੁਮਾਰ ਬੱਗਾ, ਸੋਮਾ ਦੇਵੀ, ਜਨਕ ਰਾਜ, ਬਨਾਰਸੀ ਦਾਸ, ਰਛਪਾਲ ਸਿੰਘ, ਬਖਸ਼ੀਸ਼ ਸਿੰਘ ਪਠਾਨੀਆ, ਬਲਦੇਵ ਸਿੰਘ, ਸੋਮ ਰਾਜ, ਰਵਿੰਦਰ ਧੀਮਾਨ, ਰਮੇਸ਼ ਕੁਮਾਰ, ਦੇਵੀ ਸਿੰਘ, ਸੁਭਾਸ਼ ਚੰਦ, ਅਰੁਣ ਸ਼ਰਮਾ ਕਾਕਾ, ਨਰੇਸ਼ ਕੁਮਾਰ, ਮਾਨਿਕ ਸੈਣੀ, ਨੰਦ ਲਾਲ, ਗਿਆਨ ਚੰਦ, ਰੰਜਨਾ ਦੇਵੀ, ਬਾਲਕ੍ਰਿਸ਼ਨ, ਸਰਦਾਰੀ ਲਾਲ, ਨਰੇਸ਼ ਕੁਮਾਰ ਨੂੰ ਸਕੱਤਰ ਬਣਾਇਆ ਗਿਆ ਜਦੋਂਕਿ ਗਣੇਸ਼ ਲਾਲ ਨੂੰ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ।
ਇਸ ਵਿੱਚ ਮੇਅਰ ਪੰਨਾ ਲਾਲ ਭਾਟੀਆ, ਜ਼ਿਲ੍ਹਾ ਉਪ-ਪ੍ਰਧਾਨ ਰਾਕੇਸ਼ ਬਬਲੀ, ਸਿਟੀ ਪ੍ਰਧਾਨ ਚਰਨਜੀਤ ਹੈਪੀ ਸਣੇ ਵੱਖ-ਵੱਖ ਪਿੰਡਾਂ ਦੇ ਆਗੂ ਹਾਜ਼ਰ ਹੋਏ।