ਧਾਰੀਵਾਲ (ਪੱਤਰ ਪੇ੍ਰਕ): ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਪ੍ਰਿੰਸੀਪਲ ਐੱਸ ਬੀ ਨਾਯਰ ਅਤੇ ਪ੍ਰਬੰਧਕ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਵੱਲੋਂ ਸਮੂਹ ਸਟਾਫ ਦਾ ਕੋਵਿਡ ਟੈਸਟ ਕਰਵਾਇਆ ਗਿਆ। ਇਸ ਸਬੰਧੀ ਤਿੰਨ ਦਿਨਾਂ ਲੱਗੇ ਕੈਂਪ ਵਿੱਚ ਪੂਰੇ ਸਕੂਲ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਕਾਹਨੂੰਵਾਨ ਤੋਂ ਸਿਹਤ ਵਿਭਾਗ ਦੀ ਟੀਮ ਟੈਸਟ ਕਰਨ ਪਹੁੰਚੀ। ਪ੍ਰਿੰਸੀਪਲ ਨਾਯਰ ਨੇ ਦੱਸਿਆ ਕਿ ਕਰਫਿਊ/ ਲਾਕਡਾਊਨ ਦੇ ਚੱਲਦਿਆਂ ਪਿੱਛਲੇ ਛੇ ਮਹੀਨਿਆਂ ਤੋਂ ਸਕੂਲ ਬੰਦ ਹੋਣ ਦੀ ਸਥਿਤੀ ਕਾਰਨ ਇਹ ਇਕ ਜ਼ਰੂਰੀ ਵਿਸ਼ਾ ਬਣ ਗਿਆ ਸੀ ਕਿ ਵਿਦਿਆਰਥੀਆਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਕੀਤਾ ਜਾਵੇ ਤੇ ਸਾਰੇ ਹੀ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਕੋਈ ਬੇਚੈਨੀ ਮਹਿਸੂਸ ਨਾ ਕਰਨ। ਇਸ ਮੌਕੇ ਲੜੀਵਾਰ ਤਿੰਨ ਦਿਨਾਂ ਕੈਂਪ ਦੌਰਾਨ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਨੇ ਹਿੱਸੇਦਾਰੀ ਲਈ।