ਕੰਪਿਊਟਰ ਕਾਰੋਬਾਰੀ ਦੀ ਭੇਤ-ਭਰੀ ਹਾਲਤ ’ਚ ਹੱਤਿਆ

* ਵਾਰਦਾਤ ਨੂੰ ਆਤਮਹੱਤਿਆ ਦਾ ਰੰਗ ਦੇਣ ਦੀ ਕੋਸ਼ਿਸ਼; * ਕਿਸੇ ਤੋਂ ਪੈਸੇ ਲੈਣ ਲਈ ਨਿਕਲਿਆ ਸੀ ਕਾਰੋਬਾਰੀ

ਕੰਪਿਊਟਰ ਕਾਰੋਬਾਰੀ ਦੀ ਭੇਤ-ਭਰੀ ਹਾਲਤ ’ਚ ਹੱਤਿਆ

ਮੋਹਿਤ ਅਗਰਵਾਲ ਦੀ ਫਾਈਲ ਫੋਟੋ।

ਐਨ.ਪੀ.ਧਵਨ
ਪਠਾਨਕੋਟ, 2 ਜੁਲਾਈ

ਪਠਾਨਕੋਟ-ਅੰਮ੍ਰਿਤਸਰ ਕੌਮੀ ਮਾਰਗ ’ਤੇ ਸਥਿਤ ਪਿੰਡ ਕੋਟਲੀ ਮੁਗਲਾਂ ਤੋਂ ਲੰਘਣ ਵਾਲੀ ਯੂਬੀਡੀਸੀ ਨਹਿਰ ਦੇ ਕੋਲ ਪੁਲ ਨਾਲ ਪਠਾਨਕੋਟ ਦੇ ਇੱਕ ਕੰਪਿਊਟਰ ਕਾਰੋਬਾਰੀ ਦੀ ਲਾਸ਼ ਸ਼ੱਕੀ ਹਾਲਤ ਵਿੱਚ ਮਿਲੀ ਹੈ। ਲਾਸ਼ ਪੁਲ ਦੇ ਨਾਲ ਸਾਈਡ ਤੇ ਲੱਗੀ ਰੇਲਿੰਗ ਪਾਈਪ ਨਾਲ ਲਟਕਦੀ ਸੀ ਅਤੇ ਜਿਸ ਕਾਰ ਵਿੱਚ ਉਹ ਜਾ ਰਿਹਾ ਸੀ, ਉਸ ਗੱਡੀ ਦੇ ਸ਼ੀਸ਼ੇ ਟੁੱਟੇ ਹੋਏ ਸਨ ਅਤੇ ਉਸ ਦੀ ਕਾਰ ਦਾ ਫਰੰਟ ਦਾ ਸ਼ੀਸ਼ਾ ਕਾਲੇ ਪੇਂਟ ਨਾਲ ਪੂਰੀ ਤਰ੍ਹਾਂ ਰੰਗਿਆ ਹੋਇਆ ਸੀ। ਸਵੇਰੇ 4 ਵਜੇ ਦੇ ਕਰੀਬ ਜਿਉਂ ਹੀ ਦਿਨ ਚੜ੍ਹਿਆ ਤਾਂ ਉਥੋਂ ਲੰਘਣ ਵਾਲੇ ਲੋਕਾਂ ਨੇ ਲਾਸ਼ ਨੂੰ ਲਟਕਦਾ ਦੇਖ ਕੇ ਇਸ ਦੀ ਸੂਚਨਾ ਥਾਣਾ ਕਾਨਵਾਂ ਦੀ ਪੁਲੀਸ ਨੂੰ ਦਿੱਤੀ।ਮ੍ਰਿਤਕ ਦੀ ਸ਼ਨਾਖਤ 27 ਸਾਲਾ ਮੋਹਿਤ ਅਗਰਵਾਲ ਵਾਸੀ ਇੰਦਰਾ ਕਲੋਨੀ ਪਠਾਨਕੋਟ ਦੇ ਰੂਪ ਵਿੱਚ ਹੋਈ ਜੋ ਸਥਾਨਕ ਕਾਰੋਬਾਰੀ ਅਸ਼ੋਕ ਅਗਰਵਾਲ ਦਾ ਬੇਟਾ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਕੰਪਿਊਟਰ ਤੇ ਲੈਪਟਾਪ ਵੇਚਣ ਦਾ ਕਾਰੋਬਾਰ ਕਰਦਾ ਸੀ।ਮ੍ਰਿਤਕ ਨੌਜਵਾਨ ਦੇ ਪਿਤਾ ਅਸ਼ੋਕ ਅਗਰਵਾਲ ਅਤੇ ਭਰਾ ਵਰੁਣ ਨੇ ਮੋਹਿਤ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਅਤੇ ਪੁਲੀਸ ਪ੍ਰਸ਼ਾਸਨ ਤੋਂ ਹੱਤਿਆਰਿਆਂ ਦਾ ਪਤਾ ਲਗਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਮੋਹਿਤ ਨੇ ਰੋਜ਼ਾਨਾਂ ਦੀ ਤਰ੍ਹਾਂ ਬੀਤੀ ਦੇਰ ਸ਼ਾਮ ਨੂੰ ਦੁਕਾਨ ਬੰਦ ਕਰਨ ਬਾਅਦ ਘਰ ਫੋਨ ਕੀਤਾ ਸੀ ਕਿ ਉਹ ਕਿਸੇ ਤੋਂ ਪੈਸੇ ਲੈਣ ਲਈ ਜਾ ਰਿਹਾ ਹੈ ਅਤੇ ਉਹ ਰਾਤ ਨੂੰ 10 ਵਜੇ ਦੇ ਕਰੀਬ ਘਰ ਪੁੱਜੇਗਾ ਪਰ ਰਾਤ 12 ਵਜੇ ਅਤੇ 1 ਵਜੇ ਦੇ ਬਾਅਦ ਵੀ ਜਦ ਉਹ ਘਰ ਨਾ ਪੁੱਜਿਆ ਤਾਂ ਉਸ ਤੋਂ ਉਸ ਦੇ ਮੋਬਾਈਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੇ ਦੋਨੋਂ ਫੋਨ ਨੰਬਰ ਬੰਦ ਆ ਰਹੇ ਸਨ। ਉਸ ਦਾ ਰਾਤ ਭਰ ਕੋਈ ਪਤਾ ਨਾ ਲੱਗਾ ਤੇ ਘਟਨਾ ਬਾਰੇ ਪੁਲੀਸ ਤੋਂ ਜਾਣਕਾਰੀ ਮਿਲੀ। ਮ੍ਰਿਤਕ ਦੇ ਭਰਾ ਵਰੁਣ ਨੇ ਦੱਸਿਆ ਕਿ ਜਦ ਉਹ ਲਾਸ਼ ਦੇ ਕੋਲ ਪੁੱਜਾ ਤਾਂ ਉਸ ਦੀ ਗੱਡੀ ਤੇ ਕਾਲਾ ਪੇਂਟ ਡੁੱਲ੍ਹਿਆ ਹੋਇਆ ਸੀ ਜਦ ਕਿ ਉਸ ਦੇ ਗੱਡੀ ਦੇ ਸ਼ੀਸ਼ੇ ਵੀ ਟੁੱਟੇ ਹੋਏ ਸਨ ਅਤੇ ਮੋਬਾਈਲ ਫੋਨ ਤੇ ਨਗਦੀ ਗਾਇਬ ਸੀ। ਉਸ ਨੇ ਖਦਸ਼ਾ ਪ੍ਰਗਟ ਕੀਤਾ ਕਿ ਉਸ ਦੇ ਭਰਾ ਦਾ ਕਤਲ ਕੀਤਾ ਗਿਆ ਹੈ।ਐੱਸਪੀ (ਡਿਟੈਕਟਿਵ) ਪੀਐੱਸ ਵਿਰਕ ਨੇ ਦੱਸਿਆ ਕਿ ਮੌਕਾ-ਏ-ਵਾਰਦਾਤ ਦੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ’ਤੇ ਮਾਮਲਾ ਹੱਤਿਆ ਦਾ ਜਾਪਦਾ ਹੈ ਅਤੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ’ਤੇ ਆਈਪੀਸੀ ਦੀ ਧਾਰਾ 302, 427, 34 ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਪਠਾਨਕੋਟ ਵਾਸੀ ਅਸ਼ੋਕ ਅਗਰਵਾਲ ਦੇ ਚਾਰ ਵਿੱਚੋਂ ਦੋ ਪੁੱਤਰਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਨਵਵਿਆਹੁਤਾ ਵੱਲੋਂ ਖ਼ੁਦਕੁਸ਼ੀ

ਪਠਾਨਕੋਟ (ਪੱਤਰ ਪ੍ਰੇਰਕ): ਸਥਾਨਕ ਮੁਹੱਲਾ ਕਾਜ਼ੀਪੁਰ ’ਚ ਇੱਕ ਗਰਭਵਤੀ ਨਵਵਿਆਹੁਤਾ ਦੀ ਲਾਸ਼ ਸ਼ੱਕੀ ਹਾਲਤ ’ਚ ਪੱਖੇ ਨਾਲ ਲਟਕਦੀ ਮਿਲੀ ਹੈ। ਨਵਵਿਆਹੁਤਾ ਨੇ ਆਪਣੀ ਚੁੰਨੀ ਨਾਲ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਾਪਦੀ ਸੀ ਪਰ ਕੁੱਝ ਹੀ ਦੇਰ ਬਾਅਦ ਜਦ ਮ੍ਰਿਤਕ ਮਹਿਲਾ ਦੇ ਪੇਕੇ ਪਰਿਵਾਰ ਵਾਲੇ ਪੁੱਜੇ ਤਾਂ ਉਨ੍ਹਾਂ ਸਹੁਰੇ ਪੱਖ ਉਪਰ ਉਸ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ। ਮ੍ਰਿਤਕਾ ਦਾ ਨਾਂ ਦੀਪਤੀ ਮੁਹੱਲਾ ਕਾਜ਼ੀਪੁਰ ਪਠਾਨਕੋਟ ਦੱਸਿਆ ਜਾ ਰਿਹਾ ਹੈ ਅਤੇ ਕਰੀਬ 6 ਮਹੀਨੇ ਪਹਿਲਾਂ ਹੀ ਉਸ ਦੀ ਸ਼ਾਦੀ ਹੋਈ ਸੀ ਤੇ ਉਹ 4 ਮਹੀਨੇ ਦੀ ਗਰਭਵਤੀ ਸੀ। ਸਵੇਰੇ ਸੂਚਨਾ ਮਿਲਦੇ ਸਾਰ ਡੀਐਸਪੀ ਰਾਜਿੰਦਰ ਮਨਹਾਸ ਮੌਕੇ ਤੇ ਘਟਨਾ ਸਥਾਨ ਤੇ ਪੁੱਜੇ ਅਤੇ ਉਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੀ ਸ਼ਿਕਾਇਤ ਤੇ ਪਤੀ ਵਿਸ਼ਾਲ ਮਹਾਜਨ, ਸੱਸ ਆਸ਼ਾ ਅਤੇ ਨਨਾਣ ਰੇਖਾ ਦੇ ਖਿਲਾਫ ਆਈਪੀਸੀ ਦੀ ਧਾਰਾ 304-ਬੀ, 34 ਤਹਿਤ ਮਾਮਲਾ ਦਰਜ ਕਰਕੇ ਪੋਸਟਮਾਰਟਮ ਕਰਵਾਉਣ ਬਾਅਦ ਲਾਸ਼ ਪੇਕੇ ਪਰਿਵਾਰ ਨੂੰ ਦੇ ਦਿੱਤੀ।

ਦੋ ਕਾਰਾਂ ਦੀ ਟੱਕਰ ਵਿੱਚ ਔਰਤ ਹਲਾਕ

ਅਜਨਾਲਾ(ਪੱਤਰ ਪ੍ਰੇਰਕ):ਸ਼ਹਿਰ ਨਾਲ ਲੱਗਦੇ ਪਿੰਡ ਗੁਜਰਪੁਰਾ ਥੇਹ ਨੇੜੇ ਬੀਤੀ ਰਾਤ ਨੂੰ ਹੋਈ ਦੋ ਕਾਰਾਂ ਦੀ ਟੱਕਰ ਦਰਮਿਆਨ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਥਾਣਾ ਅਜਨਾਲਾ ਦੀ ਪੁਲੀਸ ਨੇ ਫ਼ਰਾਰ ਕਾਰ ਡਰਾਈਵਰ ਵਿਰੁੱਧ ਆਈਪੀਸੀ ਦੀ ਧਾਰਾ 304 ਏ, 279, 337, 338, 427 ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ। ਥਾਣਾ ਅਜਨਾਲਾ ਦੇ ਐਸਐਚਓ ਇੰਸਪੈਕਟਰ ਸਤੀਸ਼ ਕੁਮਾਰ ਨੇ ਦਸਿਆ ਕਿ ਮੁਦਈ ਇਕਬਾਲ ਵਾਸੀ ਚਾਹੜਪੁਰ ਤਹਿਸੀਲ ਅਜਨਾਲਾ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਜਦੋਂ ਸਾਡੀ ਕਾਰ ਪਿੰਡ ਗੁਜਰਪੁਰਾ ਥੇਹ ਨੇੜੇ ਪੁੱਜੀ ਤਾਂ ਅੱਗੋਂ ਤੇਜ ਰਫਤਾਰ ਟਵੈਰਾ ਗੱਡੀ ਨੰਬਰ ਪੀਬੀ 65 ਈ 6882 ਨੇ ਸਾਡੀ ਕਾਰ ਨੂੰ ਟੱਕਰ ਮਾਰੀ, ਜਿਸ ਕਾਰਨ ਮੇਰੀ ਮਾਤਾ ਜ਼ਖਮੀ ਹੋ ਗਈ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਮੇਰਾ ਭਰਾ ਵੀ ਜ਼ਖਮੀ ਹੋ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All