ਕਾਰ ਤੇ ਆਟੋ ਰਿਕਸ਼ਾ ਦਰਮਿਆਨ ਟੱਕਰ; ਇੱਕ ਦੀ ਮੌਤ, ਛੇ ਜਣੇ ਫੱਟੜ

ਕਾਰ ਤੇ ਆਟੋ ਰਿਕਸ਼ਾ ਦਰਮਿਆਨ ਟੱਕਰ; ਇੱਕ ਦੀ ਮੌਤ, ਛੇ ਜਣੇ ਫੱਟੜ

ਪੱਤਰ ਪ੍ਰੇਰਕ

ਪਠਾਨਕੋਟ, 19 ਮਈ

ਡਿਫੈਂਸ ਰੋਡ ਟੀ-ਪੁਆਇੰਟ ਕੋਲ ਬੀਤੀ ਦੇਰ ਰਾਤ ਸ਼ਾਹਪੁਰ ਕੰਡੀ ਵੱਲੋਂ ਆ ਰਹੇ ਆਟੋ ਰਿਕਸ਼ਾ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਆਟੋ ਰਿਕਸ਼ਾ ਪਲਟ ਗਿਆ ਅਤੇ ਉਸ ਵਿੱਚ ਬੈਠੀਆਂ ਸਵਾਰੀਆਂ ਵਿੱਚੋਂ ਇੱਕ ਔਰਤ ਦੀ ਮੌਤ ਹੋ ਗਈ ਜਦ ਕਿ ਆਟੋ ਚਾਲਕ ਸਮੇਤ 6 ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਕਾਂਤਾ ਦੇਵੀ (45) ਵਾਸੀ ਮੁਹੱਲਾ ਕਸ਼ਮੀਰੀ, ਸੁਜਾਨਪੁਰ ਵਜੋਂ ਹੋਈ ਹੈ।

ਸ਼ਾਹਪੁਰਕੰਡੀ ਵਿੱਚ ਆਸ਼ਰਮ ਵਿੱਚ ਹੋਏ ਸਮਾਗਮ ਦੌਰਾਨ ਸੁਜਾਨਪੁਰ ਦੇ ਖੇਤਰ ਵਿੱਚੋਂ ਕਾਫੀ ਸ਼ਰਧਾਲੂ ਗਏ ਹੋਏ ਸਨ ਅਤੇ ਰਾਤ ਨੂੰ 2 ਵਜੇ ਦੇ ਕਰੀਬ ਸਮਾਗਮ ਸਮਾਪਤ ਹੋਣ ਤੋਂ ਬਾਅਦ ਕੁਝ ਸ਼ਰਧਾਲੂ ਸ਼ਾਹਪੁਰਕੰਡੀ ਤੋਂ ਆਟੋ ਵਿੱਚ ਬੈਠ ਕੇ ਸੁਜਾਨਪੁਰ ਦੀ ਤਰਫ ਆ ਰਹੇ ਸਨ, ਜਦ ਆਟੋ ਡਿਫੈਂਸ ਰੋਡ ’ਤੇ ਪੁਲ ਕੋਲ ਪੁੱਜਿਆ ਤਾਂ ਪਿੱਛੇ ਤੋਂ ਆ ਰਹੀ ਕਾਰ ਨੇ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਆਟੋ ਪਲਟ ਗਿਆ ਜਦ ਕਿ ਕਾਰ ਸਵਾਰ ਕਾਰ ਛੱਡ ਕੇ ਫਰਾਰ ਹੋ ਗਿਆ।

ਹਾਦਸੇ ਦੇ ਥੋੜ੍ਹੀ ਦੇਰ ਬਾਅਦ ਸੜਕ ਤੋਂ ਲੰਘ ਰਹੇ ਲੋਕਾਂ ਨੇ ਆਟੋ ਨੂੰ ਸਿੱਧਾ ਕੀਤਾ ਅਤੇ ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਬਾਹਰ ਕੱਢਿਆ ਜਿਸ ਵਿੱਚ ਕਾਂਤਾ ਦੇਵੀ, ਮਧੂ, ਵੀਨਾ, ਸੁਨੀਤਾ ਦੇਵੀ, ਰਾਣੀ, ਪਵਨ ਕੁਮਾਰ, ਆਟੋ ਚਾਲਕ ਕਿਸ਼ੋਰ ਕੁਮਾਰ ਸ਼ਾਮਲ ਸਨ। ਇਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਕਾਂਤਾ ਦੇਵੀ ਦੀ ਮੌਤ ਹੋ ਗਈ ਜਦ ਕਿ ਬਾਕੀ ਜ਼ਖਮੀਆਂ ਦਾ ਸਿਵਲ ਹਸਪਤਾਲ ਪਠਾਨਕੋਟ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇਸ ਸਬੰਧੀ ਥਾਣਾ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਕਾਰ ਅਤੇ ਆਟੋ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸੜਕ ਹਾਦਸੇ ’ਚ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ਼

ਦਸੂਹਾ (ਭਗਵਾਨ ਦਾਸ ਸੰਦਲ): ਇੱਥੇ ਦਸੂਹਾ-ਮੁਕੇਰੀਆ ਕੌਮੀ ਮਾਰਗ ’ਤੇ ਸਥਿਤ ਹੋਟਲ ਕਿੰਗ ਵਿਰਾਟ ਨੇੜੇ ਟੱਰਕ ਤੇ ਐਕਟਿਵਾ ਵਿਚਕਾਰ ਹੋਈ ਟੱਕਰ ’ਚ ਐਕਟਿਵਾ ਸਵਾਰ ਬਜ਼ੁਰਗ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਦੂਸਰਾ ਐਕਟਿਵਾ ਸਵਾਰ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਪਿਆਰਾ ਸਿੰਘ ਵਾਸੀ ਪਿੰਡ ਮਨਸੂਰਪੁਰ ਮੁਕੇਰੀਆ ਵਜੋਂ ਹੋਈ ਹੈ ਜਦੋਂਕਿ ਗੰਭੀਰ ਰੂਪ ’ਚ ਜ਼ਖਮੀ ਸੂਰਤ ਸਿੰਘ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਤੋਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪਿਆਰਾ ਸਿੰਘ ਤੇ ਸੂਰਤ ਸਿੰਘ ਦੋਵੇਂ ਐਕਟਿਵਾ ’ਤੇ ਦਸੂਹਾ ਤੋਂ ਮੁਕੇਰੀਆ ਵੱਲ ਜਾ ਰਹੇ ਸਨ ਕਿ ਪਿੱਛੋਂ ਆ ਰਹੇ ਟਰੱਕ ਨੰਬਰੀ ਟੀ.ਐਨ 28-ਬੀ.ਐਫ-8889 ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਪਿਆਰਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਸੂਰਤ ਸਿੰਘ ਗੰਭੀਰ ਜ਼ਖਮੀ ਹੋ ਗਿਆ । ਪੁਲੀਸ ਨੇ ਟੱਰਕ ਕਬਜ਼ੇ ਵਿੱਚ ਲੈ ਲਿਆ ਹੈ ਤੇ ਫਰਾਰ ਹੋਏ ਡਰਾਈਵਰ ਦੀ ਭਾਲ ਆਰੰਭ ਕਰ ਦਿੱਤੀ ਹੈ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All