DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

DrugSmuggling: ਰਸੂਲਪੁਰ ’ਚ ਨਸ਼ੇ ਵਿਕਣ ਦਾ ਦਾਅਵਾ

ਨੰਬਰਦਾਰ ਨੇ ਐੱਸ ਐੱਸ ਪੀ ਦਫ਼ਤਰ ਜਾ ਕੇ ਵੀਡੀਓ ਵਾਇਰਲ ਕੀਤੀ; ਪੁਲੀਸ ਨੇ ਛਾਪਾ ਮਾਰ ਕੇ ਦੋ ਮਸ਼ਕੂਕ ਫਡ਼ੇ

  • fb
  • twitter
  • whatsapp
  • whatsapp
featured-img featured-img
ਨੰਬਰਦਾਰ ਸੁਬੇਗ ਸਿੰਘ ਜਾਣਕਾਰੀ ਦਿੰਦਾ ਹੋਇਆ।
Advertisement

ਪਿੰਡ ਰਸੂਲਪੁਰ ਦੇ ਨੰਬਰਦਾਰ ਸ਼ੁਬੇਗ ਸਿੰਘ ਵੱਲੋਂ ਪਿੰਡ ਵਿੱਚ ਸ਼ਰ੍ਹੇਆਮ ਨਸ਼ੇ ਵਿਕਣ ਦਾ ਦਾਅਵਾ ਕਰਦਿਆਂ ਇਸ ਖ਼ਿਲਾਫ਼ ਮੁਹਿੰਮ ਵਿੱਢੀ ਹੈ। ਨੰਬਰਦਾਰ ਨੇ ਐੱਸ ਐੱਸ ਪੀ ਦਫ਼ਤਰ ਜਾ ਕੇ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ, ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਇੱਕ ਖ਼ਾਸ ਵਿਅਕਤੀ ਪਿੰਡ ਵਿੱਚ ਘਰ-ਘਰ ਜਾ ਕੇ ਨਸ਼ੇ ਦੀ ਸਪਲਾਈ ਕਰ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਰੋਕਣ ਦੇ ਬਾਵਜੂਦ ਉਹ ਸ਼ਰ੍ਹੇਆਮ ਚੁਣੌਤੀਆਂ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪਿੰਡ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਵੀ ਹੋ ਚੁੱਕੀ ਹੈ। ਨੰਬਰਦਾਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਉਨ੍ਹਾਂ ਹੇਠਲੇ ਪੁਲੀਸ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ, ਤਾਂ ਅੱਗੋਂ ਜਵਾਬ ਮਿਲਿਆ ਕਿ ਇਹ ਸਭ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਉਨ੍ਹਾਂ ਦਾਆਵਾ ਕੀਤਾ ਕਿ ਨਸ਼ਾ ਤਸਕਰਾਂ ਨੂੰ ਪੁਲੀਸ ਅਤੇ ਸਿਆਸੀ ਲੋਕਾਂ ਦੀ ਸਰਪ੍ਰਸਤੀ ਹਾਸਲ ਹੈ। ਦੂਜੇ ਪਾਸੇ ਵੀਡੀਓ ਵਾਇਰਲ ਹੋਣ ਮਗਰੋਂ ਹਰਕਤ ਵਿੱਚ ਆਈ ਪੁਲੀਸ ਨੇ ਅੱਜ ਪਿੰਡ ਰਸੂਲਪੁਰ ਵਿੱਚ ਛਾਪੇ ਮਾਰਿਆ ਕੀਤੀ। ਥਾਣਾ ਸਦਰ ਦੇ ਐੱਸ ਐੱਚ ਓ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਛਾਪੇ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ।

Advertisement
Advertisement
×