ਕਰੋਨਾਵਾਇਰਸ: ਵੱਖ ਵੱਖ ਥਾਵਾਂ ’ਤੇ 3 ਮੌਤਾਂਂ

ਕਰੋਨਾਵਾਇਰਸ: ਵੱਖ ਵੱਖ ਥਾਵਾਂ ’ਤੇ 3 ਮੌਤਾਂਂ

ਪਠਾਨਕੋਟ ਦੇ ਘਰਥੋਲੀ ਮੁਹੱਲਾ ਵਿੱਚ ਘਰ ਵਿੱਚ ਹੀ ਕੁਆਰੰਟਾਈਨ ਕੀਤੇ ਜਾਣ ਦਾ ਸਟਿੱਕਰ ਲਗਾਉਂਦੀ ਹੋਈ ਸਿਹਤ ਵਿਭਾਗ ਦੀ ਇੱਕ ਮੁਲਾਜ਼ਮ। ਫੋਟੋ:ਧਵਨ

ਪੱਤਰ ਪ੍ਰੇਰਕ
ਗੁਰਦਾਸਪੁਰ,11 ਅਗਸਤ

ਮੰਗਲਵਾਰ 37 ਵਿਅਕਤੀਆਂ ਦੀ ਰਿਪੋਰਟ ਜ਼ਿਲ੍ਹਾ ਗੁਰਦਾਸਪੁਰ ਚ ਕਰੋਨਾ ਪਾਜ਼ੇਟਿਵ ਆਈ ਹੈ। ਜਦ ਕਿ ਇੱਕ ਮਹਿਲਾ (65) ਦੀ ਕਰੋਨਾ ਕਾਰਨ ਮੌਤ ਹੋ ਗਈ ਹੈ।

ਤਰਨ ਤਾਰਨ, (ਪੱਤਰ ਪ੍ਰੇਰਕ): ਜ਼ਿਲ੍ਹੇ ਅੰਦਰ ਅੱਜ ਕੋਵਿਡ-19 ਪਾਜ਼ੇਟਿਵ ਦੋ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਜ਼ਿਲ੍ਹੇ ਅੰਦਰ ਇਸ ਭਿਆਨਕ ਮਹਾਮਾਰੀ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ 17 ਤੱਕ ਚਲੇ ਗਈ ਹੈ| ਵਿਭਾਗ ਦੇ ਸੂਤਰਾਂ ਦੱਸਿਆ ਕਿ ਇਕ ਮ੍ਰਿਤਕ ਦੀ ਪਛਾਣ ਮਨਜੀਤ ਸਿੰਘ (50) ਵਾਸੀ ਪੱਟੀ ਦੇ ਤੌਰ ’ਤੇ ਕੀਤੀ ਹੈ| ਮਨਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਾਇਆ ਗਿਆ ਸੀ ਜਿਥੇ ਉਸਦੀ ਸੋਮਵਾਰ ਦੀ ਰਾਤ ਨੂੰ ਮੌਤ ਹੋ ਗਈ| ਸਿਵਲ ਸਰਜਨ ਅਨੂਪ ਕੁਮਾਰ ਨੇ ਦੱਸਿਆ ਕਿ ਇਸ ਦੇ ਇਲਾਵਾ ਕੋਵਿਡ-19 ਪਾਜ਼ੇਟਿਵ ਹਰੀਕੇ ਪੱਤਣ ਦੇ ਵਾਸੀ ਦੀ ਵੀ ਮੌਤ ਹੋ ਗਈ ਹੈ ਜਿਸ ਦੀ ਸ਼ਨਾਖਤ ਬਾਰੇ ਸਿਵਲ ਸਰਜਨ ਨੇ ਅਗਿਆਨਤਾ ਜ਼ਾਹਰ ਕੀਤੀ|

ਗੜ੍ਹਸ਼ੰਕਰ (ਪੱਤਰ ਪ੍ਰੇਰਕ): ਗੜ੍ਹਸ਼ੰਕਰ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਕਰੋਨਾਵਾਇਰਸ ਦਾ ਕਹਿਰ ਵੱਧ ਰਿਹਾ ਹੈ। ਅੱਜ ਸਿਹਤ ਕੇਂਦਰ ਪੋਸੀ ਅਧੀਨ ਪੈਂਦੇ ਅੱਠ ਪਿੰਡਾਂ ਵਿੱਚ ਕਰੋਨਾ ਦੇ 18 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਨਾਲ ਗੜ੍ਹਸ਼ੰਕਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 56 ਹੋ ਗਈ ਹੈ।ਅੱਜ ਪੋਸੀ ਬਲਾਕ ਦੇ ਅੱਠ ਪਿੰਡਾਂ ਵਿੱਚ ਕਰੋਨਾ ਦੇ 18 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਸੈਲਾ ਖੁਰਦ ਵਿੱਚ ਛੇ, ਪਿੰਡ ਪਾਲੇਵਾਲ ਵਿੱਚ ਚਾਰ, ਸਾਧੋਵਾਲ ਵਿੱਚ ਤਿੰਨ, ਬਿਲੜੋਂ, ਬੋੜਾ, ਬਿੰਜੋਂ, ਮੁਕੰਦਪੁਰ ਪਿੰਡਾਂ ਵਿੱਚ ਇਕ ਇਕ ਮਰੀਜ਼ ਦੀ ਪੁਸ਼ਟੀ ਹੋਈ ਹੈ।
ਫਗਵਾੜਾ (ਪੱਤਰ ਪ੍ਰੇਰਕ): ਅੱਜ ਫਗਵਾੜਾ ਨਾਲ ਸਬੰਧਤ 19 ਨਵੇਂ ਕੇਸ ਕਰੋਨਾ ਪਾਜ਼ੇਟਿਵ ਆਏ ਹਨ। ਇਸ ਦੀ ਪੁਸ਼ਟੀ ਐੱਸ.ਐੱਮ.ਓ ਡਾ. ਕਮਲ ਕਿਸ਼ੋਰ ਨੇ ਕੀਤੀ ਹੈ।

ਐੱਸਡੀਐੱਮ ਦਾ ਰੀਡਰ ਨਿਕਲਿਆ ਪਾਜ਼ੇਟਿਵ

ਪਠਾਨਕੋਟ(ਐੱਨਪੀ ਧਵਨ): ਪਠਾਨਕੋਟ ਜ਼ਿਲ੍ਹੇ ਵਿੱਚ ਅੱਜ 27 ਕਰੋਨਾ ਪਾਜ਼ੇਟਿਵ ਦੇ ਨਵੇਂ ਕੇਸ ਆ ਜਾਣ ਅਤੇ 5 ਦੇ ਸਿਹਤਯਾਬ ਹੋ ਜਾਣ ਬਾਅਦ ਕਰੋਨਾ ਪਾਜ਼ੇਟਿਵ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 203 ਪੁੱਜ ਗਈ ਹੈ।ਐੱਸਡੀਐੱਮ ਪਠਾਨਕੋਟ ਦਾ ਰੀਡਰ ਜਿਸ ਦੀ ਡਿਊਟੀ ਅੱਜ ਕੱਲ੍ਹ ਚਿੰਤਪੁਰਨੀ ਮੈਡੀਕਲ ਕਾਲਜ ਸਥਿਤ ਆਈਸੋਲੇਸ਼ਨ ਵਾਰਡ ਵਿੱਚ ਲੱਗੀ ਹੋਈ ਸੀ, ਵੀ ਪਾਜ਼ੇਟਿਵ ਆਇਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦਿੰਦੇ ਹੋਏ ਦੱਸਿਆ ਕਿ ਘਰਥੋਲੀ ਮੁਹੱਲੇ ਵਿੱਚ ਕਰੋਨਾ ਪਾਜ਼ੇਟਿਵ ਦੇ ਕੇਸ ਜ਼ਿਆਦਾ ਹੋ ਜਾਣ ਨਾਲ ਉਕਤ ਖੇਤਰ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।ਇਸ ਦੇ ਇਲਾਵਾ ਐੱਸਡੀਐੱਮ ਪਠਾਨਕੋਟ ਦਾ ਰੀਡਰ ਜਿਸ ਦੀ ਡਿਊਟੀ ਅੱਜ ਕੱਲ੍ਹ ਚਿੰਤਪੁਰਨੀ ਮੈਡੀਕਲ ਕਾਲਜ ਸਥਿਤ ਆਈਸੋਲੇਸ਼ਨ ਵਾਰਡ ਵਿੱਚ ਲੱਗੀ ਹੋਈ ਸੀ, ਵੀ ਪਾਜ਼ੇਟਿਵ ਆਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All