ਪਠਾਨਕੋਟ (ਪੱਤਰ ਪ੍ਰੇਰਕ): ਪਿੰਡ ਚੱਕਮਾਧੋ ਸਿੰਘ ਦੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਰਾਜੂ ਦੀ ਅਗਵਾਈ ਵਿੱਚ 70ਵਾਂ ਸਾਲਾਨਾ ਛਿੰਝ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਮੁੱਖ ਤੌਰ ’ਤੇ ਹਾਜ਼ਰ ਸਨ। ਛਿੰਝ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ, ਜੰਮੂ-ਕਸ਼ਮੀਰ, ਹਰਿਆਣਾ ਆਦਿ ਰਾਜਾਂ ਦੇ ਲਗਪਗ 200 ਨਾਮੀ ਪਹਿਲਵਾਨਾਂ ਨੇ ਭਾਗ ਲਿਆ। ਜਿਸ ਵਿੱਚ ਮੁੱਖ ਮੁਕਾਬਲਾ ਮਿੰਦਾ ਪਹਿਲਵਾਨ ਪਠਾਨਕੋਟ ਅਤੇ ਕਾਲੂ ਪਹਿਲਵਾਨ ਭਟਵਾ ਵਿੱਚ ਹੋਇਆ। ਮਿੰਦਾ ਪਹਿਲਵਾਨ ਨੇ ਕਾਲੂ ਭਟਵਾ ਨੂੰ ਚਿੱਤ ਕਰਕੇ ਵੱਡੀ ਮਾਲੀ ਆਪਣੇ ਨਾਂ ਕਰ ਲਈ। ਛਿੰਝ ਕਮੇਟੀ ਦੀ ਤਰਫ ਤੋਂ ਮਿੰਦਾ ਪਹਿਲਵਾਨ ਨੂੰ 31 ਹਜ਼ਾਰ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲੂ ਭਟਵਾ ਨੂੰ 21 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।