DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Children ਇੱਕ ਕਿਲੋਮੀਟਰ ਤੁਰ ਕੇ ਜਾਂਦੇ ਨੇ ਸਕੂਲ

ਰੋਜ਼ਾਨਾ ਰੇਲ ਪਟਡ਼ੀ ਕਰਨੀ ਪੈਂਦੀ ਹੈ ਪਾਰ; ਇਮਾਰਤ ਦੀ ਕਮੀ ਕਾਰਨ ਜਾਣਾ ਪੈਂਦਾ ਦੂਰ

  • fb
  • twitter
  • whatsapp
  • whatsapp
featured-img featured-img
ਸਰਕਾਰੀ ਐਲੀਮੈਂਟਰੀ ਸਕੂਲ ਚੌਕ ਚਾਰ ਖੰਭਾ ਦੀ ਉਸਾਰੀ ਅਧੀਨ ਇਮਾਰਤ।
Advertisement

ਤਰਨ ਤਾਰਨ ਸ਼ਹਿਰ ਦੀ ਜੰਡਪੀਰ ਅਤੇ ਗੋਕਲਪੁਰ ਮੁਹੱਲਾ ਆਬਾਦੀ ਦੇ 50 ਦੇ ਕਰੀਬ ਤਿੰਨ ਤੋਂ ਛੇ ਸਾਲ ਉਮਰ ਦੇ ਛੋਟੇ ਬੱਚਿਆਂ ਨੂੰ ਇੱਕ ਕਿਲੋਮੀਟਰ ਤੋਂ ਵੀ ਦੂਰ ਤਰਨ ਤਰਨ ਸ਼ਹਿਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਚੌਕ ਚਾਰ ਖੰਭਾ ਵਿੱਚ ਆਉਣਾ ਪੈ ਰਿਹਾ ਹੈ। ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਆਗੂ ਕੰਵਰਦੀਪ ਸਿੰਘ ਢਿੱਲੋਂ ਨੇ ਇਸ ਸਬੰਧੀ ਅੱਜ ਇੱਥੇ ਦੱਸਿਆ ਕਿ ਮੁਰਾਦਪੁਰ ਸੈਂਟਰ ਦੇ ਇਨ੍ਹਾਂ ਤਿੰਨ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਸਰਕਾਰੀ ਨਿਯਮਾਂ ਦੀ ਉਲੰਘਣਾ ਕਰ ਕੇ ਆਪਣੀ ਆਬਾਦੀ ਤੋਂ ਦੂਰ ਆਉਣ ਲਈ ਰੇਲ ਲਾਈਨ ਪਾਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲ ਚਾਰ ਖੰਭਾ ਦੀ ਇਮਾਰਤ ਖਸਤਾ ਹੋਣ ਕਰ ਕੇ ਢਾਹ ਦਿੱਤੀ ਗਈ ਹੈ ਅਤੇ ਨਵੀਂ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਕਰ ਕੇ ਸਕੂਲ ਵਿੱਚ ਛੋਟੇ ਬੱਚਿਆਂ ਲਈ ਬੈਠਣ ਲਈ ਥਾਂ ਨਹੀਂ ਹੈ। ਇਸ ਦੌਰਾਨ ਅਤਿ ਦੀ ਗਰਮੀ ਹੋਣ ਕਰਕੇ ਛੋਟੇ ਬੱਚਿਆਂ ਨੂੰ ਮੁਸ਼ਕਲ ਆ ਰਹੀ ਹੈ। ਸ੍ਰੀ ਢਿੱਲੋਂ ਨੇ ਕਿਹਾ ਕਿ ਸਕੂਲ ਵਿੱਚ 400 ਦੇ ਕਰੀਬ ਵਿਦਿਆਰਥੀ ਪਹਿਲਾਂ ਹੀ ਹਨ ਜਿਨ੍ਹਾਂ ਦੇ ਬੈਠਣ ਲਈ ਕੋਈ ਜਗ੍ਹਾ ਨਹੀਂ ਹੈ।

ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਸੀ ਡੀ ਪੀ ਓ

ਸੀ ਡੀ ਪੀ ਓ ਬਲਵਿੰਦਰਜੀਤ ਸਿੰਘ ਨੇ ਕਿਹਾ ਕਿ ਤਰਨ ਤਰਨ ਦਾ ਵਧੀਕ ਚਾਰਜ ਹੋਣ ਕਰਕੇ ਉਨ੍ਹਾਂ ਨੇ ਇਨ੍ਹਾਂ ਸੈਂਟਰਾਂ ਦਾ ਦੌਰਾ ਨਹੀਂ ਕੀਤਾ, ਜਿਸ ਕਰਕੇ ਉਹ ਇਸ ਬਾਰੇ ਸੁਪਰਵਾਈਜ਼ਰ ਤੋਂ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਕੇ ਅਗਲੇਰੀ ਕਾਰਵਾਈ ਬਿਨਾਂ ਦੇਰੀ ਕਰਨਗੇ। ਉਨ੍ਹਾਂ ਕਿਹਾ ਕਿ ਗੋਕਲਪੁਰ ਅਤੇ ਜੰਡਪੀਰ ਦੇ ਬੱਚਿਆਂ ਨੂੰ ਜੇ ਆਉਣ ਲਈ ਰੇਲ ਪਟੜੀ ਪਾਰ ਕਰਨੀ ਪੈਂਦੀ ਹੈ ਤਾਂ ਇਹ ਹੋਰ ਵੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਹੱਲ ਕਰਨ ਲਈ ਕੋਸ਼ਿਸ਼ ਕਰ ਰਹੇ ਹਨ।

Advertisement
Advertisement
×