DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Chetanpura drain bridge: ਤੰਗ ਪੁਲ ਦੇ ਰਿਹੈ ਹਾਦਸਿਆਂ ਨੂੰ ਸੱਦਾ

ਪੁਲ ਦੀ ਚੌੜਾਈ ਨਾ ਵਧਾਉਣ ਕਾਰਨ ਲੋਕਾਂ ਨੂੰ ਕਰਨਾ ਪੈ ਰਿਹੈ ਦਿੱਕਤਾਂ ਦਾ ਸਾਹਮਣਾ

  • fb
  • twitter
  • whatsapp
  • whatsapp
featured-img featured-img
ਚੇਤਨਪੁਰਾ ਨੇੜੇ ਪੈਂਦਾ ਤੰਗ ਪੁਲ।
Advertisement

ਇੱਥੇ ਅੰਮ੍ਰਿਤਸਰ ਤੋਂ ਫ਼ਤਿਹਗੜ੍ਹ ਚੂੜੀਆਂ ਬਰਾਸਤਾ ਸੰਗਤਪੁਰਾ ਸੜਕ ਨੂੰ ਸਰਕਾਰ ਵੱਲੋਂ ਕਈ ਸਾਲਾਂ ਬਾਅਦ ਨਵਾਂ ਰੂਪ ਦਿੰਦਿਆਂ 18 ਫੁੱਟ ਤੋਂ ਵਧਾ ਕੇ 33 ਫੁੱਟ ਚੌੜਾ ਕੀਤਾ ਗਿਆ ਸੀ ਅਤੇ ਸੜਕ ਉੱਪਰ ਪੈਂਦੇ ਲਗਭਗ ਸਾਰੇ ਪੁਲਾਂ ਦੀ ਸੜਕ ਮੁਤਾਬਕ ਚੌੜਾਈ ਵਧਾ ਦਿੱਤੀ ਗਈ ਸੀ ਪਰ ਪਿੰਡ ਚੇਤਨਪੁਰਾ ਨਿਕਾਸ (ਡਰੇਨ) ਦਾ ਪੁਲ ਚੌੜਾ ਨਾ ਕੀਤੇ ਜਾਣ ਕਾਰਨ ਇਹ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਇਸ ਸੜਕ ’ਤੇ ਸਾਰਾ ਦਿਨ ਵੱਡੀ ਗਿਣਤੀ ਵਿੱਚ ਛੋਟੇ-ਵੱਡੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਸੜਕ ਚੌੜੀ ਹੋਣ ਦੇ ਬਾਵਜੂਦ ਪੁਲ ਪਹਿਲਾਂ ਦੀ ਤਰ੍ਹਾਂ ਤੰਗ ਹੋਣ ਕਾਰਨ ਤੇਜ਼ ਸਪੀਡ ਵਿੱਚ ਆ ਰਹੇ ਵਾਹਨ ਚਾਲਕਾਂ ਨੂੰ ਪੁਲ ਨੇੜੇ ਪਹੁੰਚ ਕੇ ਅਚਾਨਕ ਬਰੇਕ ਲਗਾਉਣੀ ਪੈਂਦੀ ਹੈ। ਪੁਲ ਨੇੜੇ ਪਹੁੰਚ ਕੇ ਅਚਾਨਕ ਤੰਗ ਰਸਤਾ ਆ ਜਾਣ ਕਾਰਨ ਕਈ ਵਾਰ ਵਾਹਨਾਂ ਦਾ ਸੰਤੁਲਨ ਵਿਗੜ ਜਾਂਦਾ ਹੈ। ਕਈ ਵਾਰ ਵਾਹਨ ਪੁਲ ਦੇ ਨਾਲ ਲੱਗਦੇ ਨੀਵੇਂ ਸਥਾਨਾਂ ਵੱਲ ਜਾ ਡਿੱਗਦੇ ਹਨ, ਜਿਸ ਕਾਰਨ ਵਾਹਨਾਂ ਦਾ ਭਾਰੀ ਨੁਕਸਾਨ ਹੋਣ ਦੇ ਨਾਲ-ਨਾਲ ਲੋਕਾਂ ਦੇ ਸੱਟਾਂ ਲੱਗਣ ਕਾਰਨ ਗੰਭੀਰ ਜ਼ਖਮੀ ਹੋਣ ਤੋਂ ਇਲਾਵਾ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਪੁਲ ਨੂੰ ਤੁਰੰਤ ਚੌੜਾ ਕਰ ਕੇ ਸੜਕ ਦੇ ਅਨੁਕੂਲ ਬਣਾਇਆ ਜਾਵੇ ਅਤੇ ਹਾਦਸਿਆਂ ਨੂੰ ਰੋਕਣ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ। ਉਨ੍ਹਾਂ ਪੁਲ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਅਤੇ ਲੋੜੀਂਦੇ ਸੰਕੇਤਕ ਬੋਰਡ ਲਗਾਉਣ ਦੀ ਵੀ ਮੰਗ ਕੀਤੀ।

Advertisement
Advertisement
×