DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਦਸੇ ਵਿੱਚ ਮੌਤ ਦੇ ਮਾਮਲੇ ’ਚ ਕੇਸ ਦਰਜ

ਅੰਮ੍ਰਿਤਸਰ-ਖੇਮਕਰਨ ਕੌਮੀ ਸ਼ਾਹ ਮਾਰਗ ’ਤੇ ਕੁਝ ਦਿਨ ਪਹਿਲਾਂ ਹੋਏ ਸੜਕ ਹਾਦਸੇ ਵਿੱਚ ਖੈਰਦੀਨਕੇ ਪਿੰਡ ਦੇ ਵਾਸੀ ਦਲਬੀਰ ਸਿੰਘ ਦੀ ਮੌਤ ਹੋਣ ਸਬੰਧੀ ਝਬਾਲ ਪੁਲੀਸ ਨੇ ਕਾਰ ਨੰਬਰ ਜੇ ਕੇ-02, ਬੀ ਜੀ-3990 ਦੇ ਅਣਪਛਾਤੇ ਚਾਲਕ ਖ਼ਿਲਾਫ਼ ਲੰਘੇ ਦਿਨ ਕੇਸ ਦਰਜ ਕੀਤਾ...

  • fb
  • twitter
  • whatsapp
  • whatsapp
Advertisement

ਅੰਮ੍ਰਿਤਸਰ-ਖੇਮਕਰਨ ਕੌਮੀ ਸ਼ਾਹ ਮਾਰਗ ’ਤੇ ਕੁਝ ਦਿਨ ਪਹਿਲਾਂ ਹੋਏ ਸੜਕ ਹਾਦਸੇ ਵਿੱਚ ਖੈਰਦੀਨਕੇ ਪਿੰਡ ਦੇ ਵਾਸੀ ਦਲਬੀਰ ਸਿੰਘ ਦੀ ਮੌਤ ਹੋਣ ਸਬੰਧੀ ਝਬਾਲ ਪੁਲੀਸ ਨੇ ਕਾਰ ਨੰਬਰ ਜੇ ਕੇ-02, ਬੀ ਜੀ-3990 ਦੇ ਅਣਪਛਾਤੇ ਚਾਲਕ ਖ਼ਿਲਾਫ਼ ਲੰਘੇ ਦਿਨ ਕੇਸ ਦਰਜ ਕੀਤਾ ਹੈ।

ਜਸਕਰਨ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ 16 ਫਰਵਰੀ ਨੂੰ ਉਸ ਦੇ ਪਿਤਾ ਦਲਬੀਰ ਸਿੰਘ ਐਕਟਿਵਾ ਸਕੂਟਰ ’ਤੇ ਖੇਤਾਂ ਤੋਂ ਘਰ ਆ ਰਹੇ ਸਨ ਕਿ ਪਿੰਡ ਖੈਰਦੀਨਕੇ ਨੇੜੇ ਪਿੱਛੋਂ ਆ ਰਹੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਦਲਬੀਰ ਸਿੰਘ ਨੂੰ ਜ਼ਖ਼ਮੀ ਹਾਲਤ ’ਚ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਨੇ ਇਲਾਕੇ ਤੋਂ ਸੀ ਸੀ ਟੀ ਵੀ ਫੁਟੇਜ ਇਕੱਤਰ ਕਰਕੇ ਅਤੇ ਹਸਪਤਾਲ ਦੇ ਬਿੱਲਾਂ ਦੇ ਆਧਾਰ ’ਤੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਏ ਐੱਸ ਆਈ ਜਤਿੰਦਰ ਸਿੰਘ ਨੇ ਕਿਹਾ ਕਿ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Advertisement
×