DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਬਕਾ ਸਰਪੰਚ ਖ਼ਿਲਾਫ਼ ਪੈਨਸ਼ਨ ਫੰਡਾਂ ’ਚ ਗਬਨ ਦੇ ਦੋਸ਼ ਹੇਠ ਕੇਸ ਦਰਜ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ ਕਰਵਾਈ ਪੜਤਾਲ ਮਗਰੋਂ ਕਾਰਵਾਈ

  • fb
  • twitter
  • whatsapp
  • whatsapp
Advertisement
ਥਾਣਾ ਖਾਲੜਾ ਦੀ ਪੁਲੀਸ ਨੇ ਪਿੰਡ ਡੱਲ ਦੇ ਸਾਬਕਾ ਅਕਾਲੀ ਸਰਪੰਚ ਖ਼ਿਲਾਫ਼ ਪੈਨਸ਼ਨਰਾਂ ਦੇ 52 ਲੱਖ 83 ਹਜ਼ਾਰ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਤਰਨ ਤਾਰਨ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਸਾਬਕਾ ਸਰਪੰਚ ਪਿੰਡ ਡੱਲ ਪਰਮਜੀਤ ਸਿੰਘ ’ਤੇ 9 ਮਹੀਨੇ ਦੀ ਏ ਪੀ ਆਰ ਦੀ 52 ਲੱਖ 83 ਹਜ਼ਾਰ ਰੁਪਏ ਦੀ ਰਾਸ਼ੀ ਦਾ ਗਬਨ ਕਰਨ ਦਾ ਦੋਸ਼ ਲੱਗਾ ਹੈ। ਜਾਣਕਾਰੀ ਮੁਤਾਬਕ ਸਾਲ 2017 ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤਰਨ ਤਾਰਨ ਵੱਲੋਂ ਸੀ ਡੀ ਪੀ ਓ ਭਿੱਖੀਵਿੰਡ ਰਾਹੀਂ ਕਰਵਾਈ ਗਈ ਪੜਤਾਲ ਵਿੱਚ 41 ਪੈਨਸ਼ਨ ਲਾਭਪਾਤਰੀ ਅਯੋਗ ਮਿਲੇ ਸਨ ਅਤੇ 24 ਪੈਨਸ਼ਨ ਲਾਭਪਾਤਰੀਆਂ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਇਲਾਵਾ ਜਨਵਰੀ 2016 ਤੋਂ ਮਾਰਚ 2016 ਤੱਕ ਸਾਬਕਾ ਸਰਪੰਚ ਵੱਲੋਂ ਅਯੋਗ 71 ਲਾਭਪਾਤਰੀਆਂ ਦੀਆਂ 500 ਰੁਪਏ ਪ੍ਰਤੀ ਲਾਭਪਾਤਰੀ ਦੇ ਹਿਸਾਬ ਨਾਲ 1 ਲੱਖ 6 ਹਜ਼ਾਰ 500 ਰੁਪਏ ਰਾਸ਼ੀ ਸਰਕਾਰੀ ਖਜ਼ਾਨੇ ਵਿੱਚ ਵਾਪਸ ਕਰਨੀ ਬਣਦੀ ਸੀ, ਜੋ ਨਹੀਂ ਕੀਤੀ ਗਈ। ਸਾਬਕਾ ਸਰਪੰਚ ਵੱਲੋਂ ਜਨਵਰੀ 2013 ਤੋਂ ਦਸੰਬਰ 2014 ਤੱਕ ਦੌਰਾਨ ਵੀ ਅਯੋਗ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਵੰਡ ਕੀਤੀ ਗਈ। ਇੰਜ, ਤਤਕਾਲੀ ਸਰਪੰਚ ਵੱਲੋਂ ਕੁੱਲ 4 ਲੱਖ 26 ਹਜ਼ਾਰ ਅਤੇ 1 ਲੱਖ 6 ਹਜ਼ਾਰ 500 ਰੁਪਏ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣੇ ਬਣਦੇ ਸਨ ਜਦਕਿ ਲੇਖਾ ਕਲਰਕ ਨਿਸ਼ਾਨ ਸਿੰਘ ਵੱਲੋਂ ਦਿੱਤੇ ਬਿਆਨਾਂ ਵਿੱਚ ਦੱਸਿਆ ਗਿਆ ਕਿ ਗ੍ਰਾਮ ਪੰਚਾਇਤ ਪਿੰਡ ਡੱਲ ਦੀਆਂ ਮਹੀਨਾ ਮਾਰਚ 2016 ਤੋਂ ਬਾਅਦ ਕੋਈ ਵੀ ਏਪੀਆਰਜ਼ ਪ੍ਰਾਪਤ ਨਹੀਂ ਹੋਈਆਂ। ਉਸ ਮੁਤਾਬਕ ਗ੍ਰਾਮ ਪੰਚਾਇਤ ਪਿੰਡ ਡੱਲ ਵਿੱਚ ਕੁੱਲ 1174 ਲਾਭਪਾਤਰੀ ਹਨ ਜਦਕਿ ਪੈਨਸ਼ਨ ਵੰਡ ਕਮੇਟੀ ਅਨੁਸਾਰ ਉਨ੍ਹਾਂ ਵੱਲੋਂ ਕਦੇ ਵੀ ਪਿਛਲੇ 10 ਸਾਲਾਂ ਤੋਂ ਪੈਨਸ਼ਨ ਨਹੀਂ ਵੰਡੀ ਗਈ ਅਤੇ ਨਾ ਹੀ ਉਨ੍ਹਾਂ ਵੱਲੋਂ ਕਿਸੇ ਏ ਪੀ ਆਰ ਉਪਰ ਹਸਤਾਖ਼ਰ ਨਹੀਂ ਕੀਤੇ ਗਏ। ਇਸ ਦੇ ਉਲਟ ਸਰਕਾਰ ਵੱਲੋਂ ਬਣਾਈ ਗਈ ਪੈਨਸ਼ਨ ਵੰਡ ਕਮੇਟੀ ਨੂੰ ਨਾ ਬੁਲਾਉਣਾ ਵੀ ਸਰਕਾਰੀ ਕਾਨੂੰਨ ਦੀ ਘੋਰ ਉਲੰਘਣਾ ਹੈ। ਲੇਖਾ ਕਲਰਕ ਨਿਸ਼ਾਨ ਸਿੰਘ ਦੀ ਰਿਪੋਰਟ ਅਨੁਸਾਰ ਨੌਂ ਮਹੀਨੇ ਦੀ ਏ ਪੀ ਆਰ ਦੀ ਕੁੱਲ ਰਕਮ 52 ਲੱਖ 83 ਹਜ਼ਾਰ ਰੁਪਏ ਬਣਦੀ ਹੈ ਜਿਸਦੀ ਘਪਲੇਬਾਜ਼ੀ ਕੀਤੀ ਗਈ ਹੈ।

ਦੱਸ ਦਈਏ ਕਿ ਇਸ ਸਬੰਧੀ ਜਦੋਂ ਸਾਲ 2017 ਵਿੱਚ ਪੜਤਾਲ ਸ਼ੁਰੂ ਹੋਈ ਸੀ ਤਾਂ ਤਤਕਾਲੀ ਸਰਪੰਚ ਪਰਮਜੀਤ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਿਵਲ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੀ ਸੁਣਵਾਈ ਕਰਦਿਆਂ ਅਦਾਲਤ ਵੱਲੋਂ ਉਸ ਨੂੰ ਸਾਲ 2023 ਵਿੱਚ ਖਾਰਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਾਲ 2025 ਵਿੱਚ ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਲਿਖਿਆ ਗਿਆ ਸੀ। ਬੀ ਡੀ ਪੀ ਓ ਦਫ਼ਤਰ ਭਿੱਖੀਵਿੰਡ ਵੱਲੋਂ ਜਾਂਚ ਉਪਰੰਤ ਉਕਤ ਪੈਨਸ਼ਨ ਰਾਸ਼ੀ ਦੀ ਰਿਕਵਰੀ ਸਾਬਕਾ ਸਰਪੰਚ ਪਰਮਜੀਤ ਸਿੰਘ ਡੱਲ ਨੂੰ ਪਾਈ ਗਈ ਸੀ ਜਦਕਿ ਇਸ ਮਾਮਲੇ ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਤਰਨ ਤਾਰਨ ਵੱਲੋਂ ਸਾਲ 2025 ਦੇ ਦਸੰਬਰ ਮਹੀਨੇ ਵਿੱਚ ਜ਼ਿਲ੍ਹਾ ਸਮਾਜਿਕ ਅਤੇ ਸੁਰੱਖਿਆ ਅਫਸਰ ਤਰਨ ਤਾਰਨ ਨੂੰ ਲਿਖਿਆ ਗਿਆ ਸੀ ਕਿ ਇਸ ਸਬੰਧੀ ਜ਼ਿਲ੍ਹਾ ਅਟਾਰਨੀ ਅਫ਼ਸਰ ਤਰਨ ਤਾਰਨ ਦੀ ਕਾਨੂੰਨੀ ਰਾਏ ਲੈਣ ਉਪਰੰਤ ਸਾਬਕਾ ਸਰਪੰਚ ਵਿਰੁੱਧ ਨਿਯਮਾਂ ਅਨੁਸਾਰ ਕੇਸ ਦਰਜ ਕਰਵਾਇਆ ਜਾਵੇ, ਜਿਸ ’ਤੇ ਕਾਰਵਾਈ ਕਰਦਿਆਂ ਥਾਣਾ ਖਾਲੜਾ ਦੀ ਪੁਲੀਸ ਨੇ ਅਧੀਨ ਆਈ ਪੀ ਸੀ ਦੀ ਧਾਰਾ 420 ਤੇ 421 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement

Advertisement
×