ਯੂ ਬੀ ਡੀ ਸੀ ਵਿਭਾਗ ਮਾਧੋਪੁਰ ਵੱਲੋਂ ਕਿਸਾਨਾਂ ਨੂੰ ਸਿੰਜਾਈ ਲਈ ਪਾਣੀ ਦੇਣ ਵਾਸਤੇ ਬਣਾਇਆ ਗਿਆ ਸੂਆ ਪਹਿਲੀ ਬਰਸਾਤ ਵੀ ਨਾ ਝੱਲ ਸਕਿਆ ਅਤੇ ਰਾਣੀਪੁਰ ਧੀਂਗਾ ਉੱਪਰਲਾ ਵਿੱਚ ਟੁੱਟ ਗਿਆ। ਸੂਆ ਟੁੱਟਣ ਕਾਰਨ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਜਾ ਵੜਿਆ ਅਤੇ ਉਨ੍ਹਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ। ਕਿਸਾਨਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਇਹ ਸੂਆ ਸਬ-ਮਿਆਰੀ ਬਣਾਇਆ ਗਿਆ ਅਤੇ ਇਸ ਵਿੱਚ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਹੋਇਆ ਹੈ। ਉਨ੍ਹਾਂ ਇਸ ਦੀ ਜਾਂਚ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਲੰਘੇ ਦਿਨ ਵੀ ਦੂਸਰਾ ਸੂਆ ਓਵਰਫਲੋਅ ਹੋ ਜਾਣ ਨਾਲ ਪਿੰਡ ਬੜੋਈ ਦੇ ਮੁਹੱਲਾ ਜੋਗੀਆਂ ਵਿੱਚ ਘਰਾਂ ਅੰਦਰ ’ਚ ਪਾਣੀ ਦਾਖਲ ਹੋ ਗਿਆ ਸੀ। ਉਕਤ ਸੂਆ ਵੀ ਹਾਲ ਹੀ ਵਿੱਚ ਬਣਾਇਆ ਗਿਆ ਸੀ। ਪਿੰਡ ਵਾਸੀ ਸੁਖਦੇਵ ਸਿੰਘ, ਮਦਨ ਸਿੰਘ ਰਾਣੀਪੁਰ ਅਤੇ ਕਰਮ ਸਿੰਘ ਦਾ ਕਹਿਣਾ ਸੀ ਕਿ ਜਿਸ ਠੇਕੇਦਾਰ ਨੇ ਇਹ ਬਣਾਇਆ ਹੈ। ਉਸ ਦੀ ਅਦਾਇਗੀ ਰੋਕ ਕੇ ਉਸ ਤੋਂ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿੱਚ ਘਟੀਆ ਮਟੀਰੀਅਲ ਦਾ ਇਸਤੇਮਾਲ ਕੀਤੇ ਜਾਣ ਬਾਰੇ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਦੂਸਰੇ ਪਾਸੇ ਇਸ ਸਬੰਧੀ ਸੰਪਰਕ ਕਰਨ ’ਤੇ ਮਾਧੋਪੁਰ ਯੂ ਬੀ ਡੀ ਸੀ ਵਿਭਾਗ ਦੇ ਐੱਸ ਡੀ ਓ ਰਾਜੀਵ ਕੁਮਾਰ ਨੇ ਕਿਹਾ ਕਿ ਟੁੱਟੇ ਪਾਣੀ ਵਾਲੇ ਸੂਏ ਦੀ ਰਿਪੇਅਰ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉੱਥੇ ਆਰਜ਼ੀ ਤੌਰ ਤੇ ਫਿਲਹਾਲ ਮਿੱਟੀ ਦੀਆਂ ਬੋਰੀਆਂ ਭਰ ਕੇ ਖੇਤਾਂ ਵਿੱਚ ਜਾ ਰਹੇ ਪਾਣੀ ਨੂੰ ਰੋਕਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਵੀ ਪਤਾ ਲਾਇਆ ਜਾਵੇਗਾ ਕਿ ਨਿਰਮਾਣ ਵਿੱਚ ਘਟੀਆ ਮਟੀਰੀਅਲ ਤਾਂ ਇਸਤੇਮਾਲ ਨਹੀਂ ਕੀਤਾ ਗਿਆ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×
