DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bus ਨੇ ਮੋਟਰਸਾਈਕਲ ਨੂੰ ਟੱਕਰ ਮਾਰੀ, ਦੋ ਹਲਾਕ

ਬੱਸ ਛੱਡ ਕੇ ਰੋਡਵੇਜ਼ ਦਾ ਡਰਾੲੀਵਰ ਫ਼ਰਾਰ; ਕੰਮ ਪਿੱਛੋਂ ਘਰ ਪਰਤ ਰਹੇ ਸਨ ਮੋਟਰਸਾੲੀਕਲ ਸਵਾਰ

  • fb
  • twitter
  • whatsapp
  • whatsapp
featured-img featured-img
ਸਾਜਨ ਸੁਰਿੰਦਰ ਪਾਲ
Advertisement

ਮੁਕੇਰੀਆਂ ਰੋਡ ਤੇ ਤਿੱਬੜੀ ਨੇੜੇ ਪੰਜਾਬ ਰੋਡਵੇਜ਼ ਦੀ ਚੰਡੀਗੜ੍ਹ ਤੋਂ ਆ ਰਹੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ । ਦੋਵੇਂ ਆਪਸ ਵਿੱਚ ਰਿਸ਼ਤੇਦਾਰ ਸਨ ਜਿਨ੍ਹਾਂ ਦੀ ਪਛਾਣ ਸੁਰਿੰਦਰ ਪਾਲ (45) ਅਤੇ ਸਾਜਨ (27) ਵਜੋਂ ਹੋਈ ਹੈ । ਦੋਵੇਂ ਪਿੰਡ ਲੱਖੋਵਾਲ ਦੇ ਵਾਸੀ ਸਨ ਅਤੇ ਮਜ਼ਦੂਰੀ ਕਰਦੇ ਸਨ।

ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਚਸ਼ਮਦੀਦਾਂ ਅਨੁਸਾਰ ਦੇਰ ਰਾਤ ਇਹ ਦੋਵੇਂ ਆਪਣੇ ਕੰਮ ਤੋਂ ਮੋਟਰਸਾਈਕਲ ’ਤੇ ਵਾਪਸ ਆ ਰਹੇ ਸਨ। ਮੋਟਰਸਾਈਕਲ ਸਵਾਰ ਜਦੋਂ ਤਿੱਬੜੀ ਰੋਡ ’ਤੇ ਆਰਮੀ ਕੈਂਟ ਦੇ ਗੇਟ ਨੰਬਰ 1 ਦੇ ਸਾਹਮਣੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਬੱਸ ਗ਼ਲਤ ਦਿਸ਼ਾ ਤੋਂ ਆ ਰਹੀ ਸੀ। ਇਸ ਘਟਨਾ ਵਿੱਚ ਸੁਰਿੰਦਰ ਪਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸਾਜਨ ਕੁਮਾਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਸਾਜਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਅਜੇ ਅਣਵਿਆਹਿਆ ਸੀ ।

Advertisement

ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Advertisement

ਪਿਕਅਪ-ਮੋਟਰਸਾਈਕਲ ਦੀ ਟੱਕਰ, ਇੱਕ ਦੀ ਮੌਤ

ਪਠਾਨਕੋਟ (ਪੱਤਰ ਪ੍ਰੇਰਕ): ਮਲਿਕਪੁਰ-ਸੁੰਦਰਚੱਕ ਮੋੜ ’ਤੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਸੁਜਾਨਪੁਰ ਪੁਲੀਸ ਨੇ ਪਿਕਅਪ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਮੋਹਿਤ ਟਾਂਕ ਨੇ ਦੱਸਿਆ ਕਿ ਸ਼ਿਕਾਇਤਕਰਤਾ ਬੋਧ ਰਾਜ ਵਾਸੀ ਮੁਰਾਦਪੁਰ ਨੇ ਦੱਸਿਆ ਕਿ ਉਸ ਦਾ ਭਰਾ ਪ੍ਰਮੋਦ ਤੇ ਉਸ ਦਾ ਦੋਸਤ ਅਮਿਤ ਦੋਵੇਂ ਮੋਟਰਸਾਈਕਲ ’ਤੇ ਪਠਾਨਕੋਟ ਤੋਂ ਪਿੰਡ ਮੁਰਾਦਪੁਰ ਵੱਲ ਆ ਰਹੇ ਸਨ, ਜਦੋਂ ਉਹ ਮਲਿਕਪੁਰ-ਸੁੰਦਰਚੱਕ ਮੋੜ ਕੋਲ ਪੁੱਜੇ ਤਾਂ ਮਹਿੰਦਰਾ ਪਿਕਅਪ ਜੋ ਬਹੁਤ ਤੇਜ਼ ਰਫ਼ਤਾਰ ਅਤੇ ਗਲਤ ਦਿਸ਼ਾ ਵਿੱਚ ਚੱਲ ਰਹੀ ਸੀ, ਨੇ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਦੇ ਪਿੱਛੇ ਬੈਠਾ ਉਸ ਦਾ ਭਰਾ ਪ੍ਰਮੋਦ ਡਿੱਗ ਪਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸ ਦੇ ਨਾਲ ਬੈਠਾ ਉਸ ਦਾ ਦੋਸਤ ਅਮਿਤ ਕੁਮਾਰ ਵੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪਿਕਅਪ ਡਰਾਈਵਰ ਦੀਪਕ ਵਾਸੀ ਢਾਕੀ ਪਠਾਨਕੋਟ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Advertisement
×