ਬੀਐੱਸਐੱਫ ਦੀ ਮੋਟਰਸਾਈਕਲ ਰੈਲੀ ਅਟਾਰੀ ਤੋਂ ਰਵਾਨਾ : The Tribune India

ਬੀਐੱਸਐੱਫ ਦੀ ਮੋਟਰਸਾਈਕਲ ਰੈਲੀ ਅਟਾਰੀ ਤੋਂ ਰਵਾਨਾ

ਬੀਐੱਸਐੱਫ ਦੀ ਮੋਟਰਸਾਈਕਲ ਰੈਲੀ ਅਟਾਰੀ ਤੋਂ ਰਵਾਨਾ

ਗਾਂਧੀ ਜੈਅੰਤੀ ਮੌਕੇ ਅਟਾਰੀ ਸਰਹੱਦ ਤੋਂ ਮੋਟਰਸਾਈਕਲ ਯਾਤਰਾ ਸ਼ੁਰੂ ਕਰਦੇ ਹੋਏ ਬੀਐੱਸਐੱਫ ਦੇ ਜਵਾਨ। -ਫੋਟੋ: ਵਿਸ਼ਾਲ ਕੁਮਾਰ

ਪੱਤਰ ਪ੍ਰੇਰਕ

ਅਟਾਰੀ, 2 ਅਕਤੂਬਰ

ਸੀਮਾ ਸੁਰੱਖਿਆ ਬਲ (ਬੀਐੱਸਐੱਫ) ਵੱਲੋਂ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਅੱਜ ਅਟਾਰੀ ਸਰਹੱਦ ਤੋਂ ਮੋਟਰਸਾਈਕਲ ਰੈਲੀ ਕੱਢੀ ਗਈ। ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰੇਟ ਅਰੁਣਪਾਲ ਸਿੰਘ ਤੇ ਸੀਮਾ ਸੁਰੱਖਿਆ ਬਲ ਦੇ ਡੀਆਈਜੀ ਸੰਜੇ ਗੌੜ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਐੱਸਡੀਐੱਮ ਮਨਕੰਵਲ ਸਿੰਘ ਚਾਹਲ, 144 ਬਟਾਲੀਅਨ ਦੇ ਕਮਾਡੈਂਟ ਜਸਬੀਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ। ਬੀਐੱਸਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਅਟਾਰੀ ਸਰਹੱਦ ਤੋਂ ਰਵਾਨਾ ਹੋਈ ਮੋਟਰਸਾਈਕਲ ਰੈਲੀ 11 ਅਕਤੂਬਰ ਨੂੰ ਗੁਜਰਾਤ ਸਥਿਤ ਕੇਵੜੀਆ ਵਿੱਚ ਸਮਾਪਤ ਹੋਵੇਗੀ। ਮੋਟਰਸਾਈਕਲ ਰੈਲੀ ਦੀ ਅਗਵਾਈ ਕਰ ਰਹੇ ਇੰਸਪੈਕਟਰ ਹਿਮਾਂਸ਼ੂ ਸਰੋਹੀ ਤੇ ਇੰਸਪੈਕਟਰ ਅਵਿਤੇਸ਼ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਰੈਲੀ ਅਟਾਰੀ ਰਵਾਨਾ ਹੋ ਕੇ ਅੰਮ੍ਰਿਤਸਰ ਰਸਤੇ ਹੁੰਦੀ ਹੋਈ ਜਲੰਧਰ ਪੁੱਜੇਗੀ। 3 ਅਕਤੂਬਰ ਨੂੰ ਜਲੰਧਰ ਤੋਂ ਅਬੋਹਰ, ਚਾਰ ਨੂੰ ਅਬੋਹਰ ਤੋਂ ਬੀਕਾਨੇਰ (ਰਾਜਸਥਾਨ), ਪੰਜ ਨੂੰ ਬੀਕਾਨੇਰ ਤੋਂ ਜੈਪੁਰ, ਛੇ ਨੂੰ ਜੈਪੁਰ ਤੋਂ ਜੋਧਪੁਰ, ਅੱਠ ਨੂੰ ਜੋਧਪੁਰ ਤੋਂ ਉਦੈਪੁਰ, ਨੌਂ ਨੂੰ ਉਦੈਪੁਰ ਤੋਂ ਮਾਊਂਟ ਆਬੂ, ਦਸ ਨੂੰ ਮਾਊਂਟ ਆਬੂ ਤੋਂ ਗਾਂਧੀਨਗਰ ਅਤੇ 11 ਅਕਤੂਬਰ ਨੂੰ ਕੇਵੜੀਆ ਵਿਖੇ ਸਮਾਪਤ ਹੋਵੇਗੀ। ਰੈਲੀ ਵਿੱਚ ਪੁਰਸ਼ ਤੇ ਮਹਿਲਾ ਜਵਾਨ ਸ਼ਾਮਲ ਹਨ।

ਬੀਐੱਸਐੱਫ ਨੇ ਸਰਹੱਦੀ ਖੇਤਰ ਦੇ ਲੋਕਾਂ ਦਾ ਸਹਿਯੋਗ ਮੰਗਿਆ

ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਬੀਐੱਸਐੱਫ ਦੇ ਗੁਰਦਾਸਪੁਰ ਸੈਕਟਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਨੂੰ ਆਪਣੇ ਗੁਆਂਢੀ ਮੁਲਕਾਂ ਤੇ ਉਥੇ ਬੈਠੇ ਨਸ਼ਾ ਤਸਕਰਾਂ ਤੋਂ ਏਨਾ ਖ਼ਤਰਾ ਨਹੀਂ, ਜਿਨ੍ਹਾਂ ਦੇਸ਼ ਵਿੱਚ ਬੈਠੇ ਡਲਿਵਰੀ ਲੈਣ ਵਾਲੇ ਤਸਕਰਾਂ ਤੋਂ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬੈਠੇ ਅਜਿਹੇ ਤਸਕਰਾਂ ਤੇ ਨਕੇਲ ਕੱਸ ਕੇ ਨਸ਼ਿਆਂ ਤੇ ਹਥਿਆਰਾਂ ਦੀ ਆਮਦ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਦੇ ਵਸਨੀਕ ਬੀਐੱਸਐੱਫ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ । ਪੁਖ਼ਤਾ ਖ਼ੁਫ਼ੀਆ ਸੂਚਨਾ ਦੇਣ ਵਾਲੇ ਨੂੰ ਬੀਐੱਸਐੱਫ ਵੱਲੋਂ ਇੱਕ ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਅਤੇ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All