DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Bomb Threat: ਪਠਾਨਕੋਟ ਨਿਗਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਆਰਮੀ ਕੈਂਟ ਤੇ ਸਕੂਲ ਨੂੰ ਵੀ ਧਮਕੀ ਮਿਲੀ; ਪੁਲੀਸ ਵੱਲੋਂ ਦਫ਼ਤਰ ਦੀ ਤਲਾਸ਼ੀ

  • fb
  • twitter
  • whatsapp
  • whatsapp
featured-img featured-img
ਨਿਗਮ ਦਫ਼ਤਰ ਵਿੱਚ ਤਲਾਸ਼ੀ ਲੈਂਦੇ ਹੋਏ ਥਾਣਾ ਮੁਖੀ ਅਮਨਦੀਪ ਕੌਰ ਅਤੇ ਪੁਲੀਸ ਮੁਲਾਜ਼ਮ।
Advertisement

ਨਗਰ ਨਿਗਮ ਦਫ਼ਤਰ ਪਠਾਨਕੋਟ ਦੀ ਜਨਰਲ ਬਰਾਂਚ ਦੀ ਈ-ਮੇਲ ਆਈਡੀ ’ਤੇ ਇੱਕ ਧਮਕੀ ਭਰਿਆ ਸੁਨੇਹਾ ਆਉਣ ਨਾਲ ਨਿਗਮ ਦਫ਼ਤਰ ਅਤੇ ਪੁਲੀਸ ਪ੍ਰਸ਼ਾਸਨ ਵਿੱਚ ਅਫ਼ਰਾ-ਤਫ਼ਰੀ ਮੱਚ ਗਈ। ਇਹ ਧਮਕੀ ਭਰੀ ਮੇਲ fabiows160@gmail com ਤੋਂ ਆਈ, ਜਿਸ ਵਿੱਚ ਧਮਕੀ ਦੇਣ ਵਾਲੇ ਨੇ ਖ਼ੁਦ ਨੂੰ ਖ਼ਾਲਿਸਤਾਨ ਨੈਸ਼ਨਲ ਆਰਮੀ ਦਾ ਇੰਜਨੀਅਰ ਗੁਰਨਾਕ ਸਿੰਘ ਰੁਕਾਨ ਸ਼ਾਹਵਾਲਾ ਅਤੇ ਡਾਕਟਰ ਨਿਰਵੈਲ ਸਿੰਘ ਖ਼ਾਨਗਾਜਾ ਵਾਲਾ ਦੱਸਿਆ। ਮੇਲ ਵਿੱਚ ਨਗਰ ਨਿਗਮ ਤੋਂ ਇਲਾਵਾ ਆਰਮੀ ਕੈਂਟ ਪਠਾਨਕੋਟ ਅਤੇ ਆਰਮੀ ਸਕੂਲ ਨੂੰ ਦੁਪਹਿਰ 3.11 ਵਜੇ ਬੰਬ ਨਾਲ ਉਡਾਉਣ ਦੀ ਚਿਤਾਵਨੀ ਦਿੱਤੀ ਗਈ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਸਵੇਰੇ 10 ਵਜੇ ਆਈ ਇਸ ਈ-ਮੇਲ ਦਾ ਪਤਾ ਦੁਪਹਿਰ ਕਰੀਬ 2:30 ਵਜੇ ਲੱਗਿਆ। ਜਾਣਕਾਰੀ ਮਿਲਦੇ ਹੀ ਨਿਗਮ ਅਧਿਕਾਰੀਆਂ ਨੇ ਤੁਰੰਤ ਡਿਪਟੀ ਕਮਿਸ਼ਨਰ ਡਾ ਪੱਲਵੀ ਅਤੇ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲੀਸ ਨੇ ਨਿਗਮ ਦਫ਼ਤਰ ਦੀ ਘੇਰਾਬੰਦੀ ਕਰਕੇ ਚੱਪੇ-ਚੱਪੇ ਦੀ ਤਲਾਸ਼ੀ ਕੀਤੀ ਪਰ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਸੁਰੱਖਿਆ ਵਜੋਂ ਆਰਮੀ ਕੈਂਟ ਅਤੇ ਸਕੂਲ ਨੂੰ ਵੀ ਅਲਰਟ ਕਰਕੇ ਖੇਤਰ ਵਿੱਚ ਤਲਾਸ਼ੀ ਕੀਤੀ ਗਈ। aਨਿਗਮ ਦੇ ਐੱਸ ਡੀ ਓ -ਕਮ-ਐਕਸੀਅਨ ਪਰਮਜੋਤ ਸਿੰਘ ਅਤੇ ਐੱਸ ਡੀ ਓ ਪੰਕਜ ਹੰਸ ਨੇ ਦੱਸਿਆ ਕਿ ਸੁਨੇਹਾ ਮਿਲਦਿਆਂ ਹੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ। ਥਾਣਾ ਡਿਵੀਜ਼ਨ ਨੰਬਰ-1 ਦੀ ਐੱਸ ਐੱਚ ਓ ਅਮਨਦੀਪ ਕੌਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਕਿਸੇ ਸ਼ਰਾਰਤੀ ਅਨਸਰ ਦੀ ਹਰਕਤ ਜਾਪਦੀ ਹੈ। ਈ-ਮੇਲ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਦੀ ਪਛਾਣ ਕਰ ਕੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
×