DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Body Recovered From Canal: ਸਾਬਕਾ ਫ਼ੌਜੀ ਦੀ ਲਾਸ਼ ਨਹਿਰ ’ਚੋਂ ਬਰਾਮਦ

ਨੇੜਲੇ ਪਿੰਡ ਕੋਟਲਾ ਗੁੱਜਰਾਂ ਵਾਸੀ ਸਾਬਕਾ ਫ਼ੌਜੀ ਸਰਬਜੀਤ ਸਿੰਘ (48) ਦੀ ਲਾਸ਼ ਸੰਗਤਪੁਰਾ ਨੇੜੇ ਲਾਹੌਰ ਬਰਾਂਚ ਨਹਿਰ ਵਿੱਚੋਂ ਬਰਾਮਦ ਹੋਈ। ਸਰਬਜੀਤ ਸਿੰਘ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸੀ। ਉਹ 21 ਸਤੰਬਰ ਨੂੰ ਘਰੋਂ ਕਿਸੇ ਕੰਮ ਲਈ ਗਏ ਸਨ, ਪਰ ਵਾਪਸ...

  • fb
  • twitter
  • whatsapp
  • whatsapp
featured-img featured-img
ਸਰਬਜੀਤ ਸਿੰਘ
Advertisement

ਨੇੜਲੇ ਪਿੰਡ ਕੋਟਲਾ ਗੁੱਜਰਾਂ ਵਾਸੀ ਸਾਬਕਾ ਫ਼ੌਜੀ ਸਰਬਜੀਤ ਸਿੰਘ (48) ਦੀ ਲਾਸ਼ ਸੰਗਤਪੁਰਾ ਨੇੜੇ ਲਾਹੌਰ ਬਰਾਂਚ ਨਹਿਰ ਵਿੱਚੋਂ ਬਰਾਮਦ ਹੋਈ। ਸਰਬਜੀਤ ਸਿੰਘ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸੀ। ਉਹ 21 ਸਤੰਬਰ ਨੂੰ ਘਰੋਂ ਕਿਸੇ ਕੰਮ ਲਈ ਗਏ ਸਨ, ਪਰ ਵਾਪਸ ਨਾ ਆਏ। ਅੱਜ ਸਵੇਰੇ ਪਿੰਡ ਸੰਗਤਪੁਰਾ ਨੇੜੇ ਲਾਹੌਰ ਬਰਾਂਚ ਨਹਿਰ ਵਿੱਚ ਲਾਸ਼ ਤੈਰਦੀ ਹੋਈ ਦਿਖਾਈ ਦਿੱਤੀ। ਲੋਕਾਂ ਨੇ ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ। ਲਾਸ਼ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਣ ਮਗਰੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੱਚੇ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਥਾਣਾ ਮਜੀਠਾ ਦੀ ਪੁਲੀਸ ਵੱਲੋਂ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

Advertisement
Advertisement
×