ਅਗਵਾ ਕੀਤੇ ਨੌਜਵਾਨ ਦੀ ਲਾਸ਼ ਬਰਾਮਦ

ਅਗਵਾ ਕੀਤੇ ਨੌਜਵਾਨ ਦੀ ਲਾਸ਼ ਬਰਾਮਦ

ਪੱਤਰ ਪ੍ਰੇਰਕ

ਤਰਨ ਤਾਰਨ, 17 ਜਨਵਰੀ

ਇੱਥੋਂ ਦੀ ਦੀਪ ਐਵੇਨਿਊ ਤੋਂ ਕੱਲ੍ਹ ਅਗਵਾ ਕੀਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ| ਮ੍ਰਿਤਕ ਦੀ ਸ਼ਨਾਖ਼ਤ ਇੰਦਰਪ੍ਰਤਾਪ ਸਿੰਘ ਸੰਧੂ (25) ਦੇ ਤੌਰ ’ਤੇ ਕੀਤੀ ਗਈ ਹੈ| ਮ੍ਰਿਤਕ ਦੇ ਰਿਸ਼ਤੇਦਾਰ ਨਵਰੂਪ ਸਿੰਘ ਨੇ ਦੱਸਿਆ ਕਿ ਇੰਦਰ ਪ੍ਰਤਾਪ ਸਿੰਘ ਨੂੰ ਇੱਥੋਂ ਕੋਈ ਅਣਪਛਾਤੇ ਅਗਵਾ ਕਰ ਕੇ ਲੈ ਗਏ ਸਨ| ਥੋੜ੍ਹੀ ਦੇਰ ਬਾਅਦ ਹੀ ਉਸ ਦਾ ਮੋਬਾਈਲ ਬੰਦ ਹੋ ਗਿਆ| ਪਰਿਵਾਰ ਵੱਲੋਂ ਪਿੱਛਾ ਕਰਨ ਤੇ ਇੰਦਰਪ੍ਰਤਾਪ ਸਿੰਘ ਦੀ ਲਾਸ਼ ਸ਼ਾਮ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਟਲੀ ਤੋਂ ਬਰਾਮਦ ਹੋਈ| ਮ੍ਰਿਤਕ ਦੇ ਪਿਤਾ ਦੀ ਕਈ ਸਾਲ ਪਹਿਲਾਂ ਦੀ ਮੌਤ ਹੋ ਚੁੱਕੀ ਹੈ| ਉਹ ਆਪਣੀ ਮਾਤਾ ਅਤੇ ਦਾਦੀ ਦੀ ਦੇਖਭਾਲ ਕਰਨ ਵਾਲਾ ਇਕੱਲਾ ਸੀ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All