ਸੜਕ ਦੀ ਹਾਲਤ ਨੂੰ ਲੈ ਕੇ ਭਾਜਪਾ ਵੱਲੋਂ ਧਰਨਾ

ਸੜਕ ਦੀ ਹਾਲਤ ਨੂੰ ਲੈ ਕੇ ਭਾਜਪਾ ਵੱਲੋਂ ਧਰਨਾ

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਵਿਧਾਇਕ ਦਿਨੇਸ਼ ਸਿੰਘ ਬੱਬੂ ਅਤੇ ਹੋਰ ਧਰਨੇ ਉਪਰ ਬੈਠੇ ਹੋਏ।

ਐਨ.ਪੀ.ਧਵਨ
ਪਠਾਨਕੋਟ, 11 ਜੁਲਾਈ

ਪੰਗੋਲੀ ਚੌਕ ਤੋਂ ਲੈ ਕੇ ਖਾਨਪੁਰ ਚੌਂਕ ਤੱਕ ਸੜਕ ਦੀ ਮੰਦੀ ਹਾਲਤ ਨੂੰ ਲੈ ਕੇ ਅੱਜ ਭਾਜਪਾ ਦੇ ਆਗੂਆਂ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਅਤੇ ਸੁਜਾਨਪੁਰ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਅਗਵਾਈ ਵਿੱਚ ਪਿੰਡ ਚੱਕ ਮਾਧੋਸਿੰਘ ਵਿਖੇ ਸੜਕ ਦੇ ਕਿਨਾਰੇ ਬੈਠ ਕੇ ਵਰਤ ਰੱਖ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਧਰਨਾ ਦਿੱਤਾ। ਇਸ ਰੋਸ ਧਰਨੇ ਵਿੱਚ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਵਰੁਣ ਵਿੱਕੀ, ਮੀਡੀਆ ਇੰਚਾਰਜ ਪ੍ਰਦੀਪ ਰੈਣਾ, ਵਿਪਨ ਮਹਾਜਨ, ਬਿੰਦਾ ਸੈਣੀ ਆਦਿ ਵੀ ਸ਼ਾਮਲ ਹੋਏ।ਸੰਬੋਧਨ ਕਰਦੇ ਹੋਏ ਵਿਧਾਇਕ ਠਾਕੁਰ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਦੀ ਸਰਕਾਰ ਆਏ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਸੁਜਾਨਪੁਰ ਹਲਕੇ ਅੰਦਰ ਸੜਕਾਂ ਦੀ ਇੰਨੀ ਮੰਦੀ ਹਾਲਤ ਹੈ ਕਿ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੋ ਚੁੱਕਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All