DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Barrage Oustee Protest: ਤਿੰਨ ਦਿਨਾਂ ਤੋਂ 200 ਫੁੱਟ ਉੱਚੇ ਟਾਵਰ ’ਤੇ ਡਟੇ ਨੇ ਦੋ ਬਜ਼ੁਰਗ

ਪ੍ਰਸ਼ਾਸਨ ਟੱਸ ਤੋਂ ਮੱਸ ਨਾ ਹੋਇਆ

  • fb
  • twitter
  • whatsapp
  • whatsapp
featured-img featured-img
ਟਾਵਰ ’ਤੇ ਚੜ੍ਹੇ ਹੋਏ ਬਜ਼ੁਰਗ।
Advertisement

ਬੈਰਾਜ ਆਊਸਟੀ ਸੰਘਰਸ਼ ਕਮੇਟੀ ਜੈਨੀ ਦੇ ਦੋ ਬਜ਼ੁਰਗ ਮੈਂਬਰਾਂ 85 ਸਾਲਾ ਸ਼ਰਮ ਸਿੰਘ ਅਤੇ 81 ਸਾਲਾ ਕੁਲਵਿੰਦਰ ਸਿੰਘ ਦੇ ਆਊਸਟੀ ਕੋਟੇ ਵਿੱਚੋਂ ਰੁਜ਼ਗਾਰ ਦੀ ਮੰਗ ਲਈ ਪਿੰਡ ਸਿਦੋੜੀ ਨੇੜੇ 200 ਫੁੱਟ ਉੱਚੇ ਟਾਵਰ ’ਤੇ ਚੜ੍ਹਿਆਂ ਨੂੰ 3 ਦਿਨ ਬੀਤ ਗਏ ਹਨ ਪਰ ਅਜੇ ਤੱਕ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋਇਆ। ਬਜ਼ੁਰਗ ਮੈਂਬਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਲੜਾਈ ਹੁਣ ਕਰੋ ਜਾਂ ਮਰੋ ਦੀ ਲੜਾਈ ਹੈ ਤੇ ਜਦ ਤੱਕ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਹੇਠਾਂ ਨਹੀਂ ਉਤਰਨਗੇ

ਇਸ ਪੱਤਰਕਾਰ ਨੇ ਅੱਜ ਉਕਤ ਸਥਾਨ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਦੋਵੇਂ ਬਜ਼ੁਰਗ ਟਾਵਰ ਚੜ੍ਹੇ ਹੋਏ ਸਨ ਜਦਕਿ ਹੇਠਾਂ ਉਨ੍ਹਾਂ ਦੀ ਸੁਰੱਖਿਆ ਅਤੇ ਕਿਸੇ ਅਣਸੁਖਾਵੀਂ ਘਟਨਾ ਦਾ ਟਾਕਰਾ ਕਰਨ ਲਈ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਪੁਲੀਸ ਦੀ ਜੀਪ ਖੜ੍ਹੀ ਸੀ ਜਿੱਥੇ ਏ ਐੱਸ ਆਈ ਨਰਿੰਦਰ ਕੁਮਾਰ ਅਤੇ ਫਾਇਰਮੈਨ ਅਮਿਤ ਕੁਮਾਰ ਦੀ ਅਗਵਾਈ ਵਿੱਚ ਹੋਰ ਮੁਲਾਜ਼ਮ ਤਾਇਨਾਤ ਸਨ। ਏਐਸਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਵੀ ਆਈ ਸੀ ਤੇ ਇੱਕ ਬਜ਼ੁਰਗ ਦੇ ਗੋਡੇ ਵਿੱਚ ਦਰਦ ਦੀ ਦਵਾਈ ਵੀ ਉੱਪਰ ਭੇਜੀ ਗਈ ਹੈ।

Advertisement

ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਅਜੇ ਤੱਕ ਕੋਈ ਵੀ ਹੱਲ ਨਹੀਂ ਕੱਢਿਆ ਗਿਆ।

Advertisement

ਵਿਭਾਗ ਸੰਘਰਸ਼ ਕਮੇਟੀ ਨਾਲ ਤਾਲਮੇਲ ਕਰ ਰਿਹੈ: ਡੀ ਸੀ

ਡੀ ਸੀ ਡਾ. ਪੱਲਵੀ ਨੇ ਕਿਹਾ ਕਿ ਵਿਭਾਗ ਸੰਘਰਸ਼ ਕਮੇਟੀ ਨਾਲ ਤਾਲਮੇਲ ਕਰ ਰਿਹਾ ਹੈ ਅਤੇ ਦੋਵਾਂ ਬਜ਼ੁਰਗਾਂ ਨਾਲ ਵੀ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਸੰਘਰਸ਼ ਕਮੇਟੀ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਦੋਵਾਂ ਬਜ਼ੁਰਗਾਂ ਨੂੰ ਵੀ ਜਲਦੀ ਹੀ ਟਾਵਰ ਤੋਂ ਹੇਠਾਂ ਉਤਾਰਿਆ ਜਾਵੇਗਾ।

Advertisement
×