ਪੱਤਰ ਪ੍ਰੇਰਕ
ਅਜਨਾਲਾ, 2 ਦਸੰਬਰ
ਫੂਡ ਸੇਫਟੀ ਵਿਭਾਗ ਵੱਲੋਂ ਬਾਜ਼ਾਰ ਅੰਦਰ ਵੱਖ-ਵੱਖ ਦੁਕਾਨਾਂ ’ਤੇ ਵਿਕਦੇ ਸਮਾਨ ਦੀ ਸ਼ੁੱਧਤਾ ਚੈੱਕ ਕਰਨ ਲਈ ਅੱਜ ਅਜਨਾਲਾ ਸ਼ਹਿਰ ਦੇ ਬਜ਼ਾਰਾਂ ਅੰਦਰ ਛਾਪੇ ਮਾਰੇ ਗਏ। ਵਿਭਾਗ ਦੀ ਟੀਮ ਨੇ ਸ਼ਹਿਰ ਦੇ ਚੋਗਾਵਾਂ ਰੋਡ ’ਤੇ ਸਥਿਤ ਬੇਕਰੀ ਦਾ ਸਮਾਨ ਬਣਾਉਣ ਵਾਲੀ ਦੁਕਾਨ ਦੇ ਸਮਾਨ ਦੇ ਸੈਂਪਲ ਭਰੇ। ਸਹਾਇਕ ਕਮਿਸ਼ਨਰ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੇਕਰੀ ’ਤੇ ਸਹੀ ਸਮਾਨ ਨਹੀਂ ਬਣ ਰਿਹਾ ਜਿਸ ’ਤੇ ਕਾਰਵਾਈ ਕੀਤੀ ਗਈ ਹੈ।