ਕਾਹਨੂੰਵਾਨ, 18 ਅਕਤੂਬਰ
ਵਰਿੰਦਰਜੀਤ ਜਾਗੋਵਾਲ
ਇੱਥੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ 116 ਪੰਚਾਇਤਾਂ ਨੂੰ 4 ਕਰੋੜ 13 ਲੱਖ ਰੁਪਏ ਨੂੰ ਗਰਾਂਟ ਦੇ ਚੈੱਕ ਵੰਡੇ ਹਨ। ਇਹ ਗਰਾਂਟ ਪਿੰਡਾਂ ਵਿੱਚ ਸਾਂਝੀਆਂ ਸੱਥਾਂ, ਪਾਰਕਾਂ ਅਤੇ ਜਿੰਮ ਲਗਾਉਣ ਲਈ ਵਰਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ 5 ਕਰੋੜ ਰੁਪਏ ਦੀ ਇੱਕ ਹੋਰ ਗਰਾਂਟ ਵੀ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਅਗਲੇ ਹਫ਼ਤੇ ਤਕਸੀਮ ਕੀਤੀ ਜਾ ਰਹੀ ਹੈ। ਇਸ ਮੌਕੇ ਬੀਡੀਪੀਓ ਸੁਖਜਿੰਦਰ ਸਿੰਘ, ਉਨ੍ਹਾਂ ਦੇ ਨਾਲ ਭੁਪਿੰਦਰਪਾਲ ਸਿੰਘ ਵਿੱਟੀ, ਅਰਜਨਪ੍ਰਤਾਪ ਸਿੰਘ, ਬਲਾਕ ਪ੍ਰਧਾਨ ਸੁਖਪ੍ਰੀਤ ਸਿੰਘ ਰਿਆੜ, ਚੇਅਰਮੈਨ ਕੁਲਵੰਤ ਸਿੰਘ ਭੈਣੀ ਖਾਤਰ, ਉਪ ਚੇਅਰਮੈਨ ਪਰਮਜੀਤ ਸਿੰਘ ਪੰਮਾ ਆਦਿ ਮੌਜੂਦ ਸਨ।