ਏਟੀਐੱਮ ਕੱਟਣ ਵਾਲੇ ਗਰੋਹ ਦਾ ਪਰਦਾਫਾਸ਼

ਏਟੀਐੱਮ ਕੱਟਣ ਵਾਲੇ ਗਰੋਹ ਦਾ ਪਰਦਾਫਾਸ਼

ਏਟੀਐਮ ਕੱਟਣ ਵਾਲੇ ਗਰੋਹ ਦੇ ਕਾਬੂ ਕੀਤੇ ਦੋ ਮੈਂਬਰ|

ਪੱਤਰ ਪ੍ਰੇਰਕ
ਤਰਨ ਤਾਰਨ, 15 ਜਨਵਰੀ

ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਸਰਹੱਦੀ ਖੇਤਰ ਅੰਦਰ ਬੈਂਕਾਂ ਦੇ ਏਟੀਐੱਮ ਤੋੜਨ ਵਾਲੇ ਇਕ ਤਿੰਨ-ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ| ਪੁਲੀਸ ਨੇ ਬੀਤੀ ਸ਼ਾਮ ਇਲਾਕੇ ਦੇ ਪਿੰਡ ਢੰਡ ਤੋਂ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਏਟੀਐਮ ਕੱਟਣ ਵਾਲਾ ਸਾਮਾਨ ਬਰਾਮਦ ਕੀਤਾ ਹੈ| ਥਾਣਾ ਮੁਖੀ ਸਬ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗਰੋਹ ਦੇ ਕਾਬੂ ਕੀਤੇ ਗਏ ਮੈਂਬਰਾਂ ਵਿੱਚ ਪਰਗਟ ਸਿੰਘ ਪੱਗਾ ਵਾਸੀ ਬਾਸਰਕੇ ਅਤੇ ਮਨਪ੍ਰੀਤ ਸਿੰਘ ਗੋਪੀ ਵਾਸੀ ਤਾਜੇਚੱਕ (ਅੰਮ੍ਰਿਤਸਰ) ਦਾ ਨਾਮ ਸ਼ਾਮਲ ਹੈ| ਉਨ੍ਹਾਂ ਦੇ ਫਰਾਰ ਹੋ ਗਏ ਸਾਥੀ ਦੀ ਸਨਾਖਤ ਬਲਦੇਵ ਸਿੰਘ ਬਾਬਾ ਵਾਸੀ ਮਜੀਠਾ ਦੇ ਤੌਰ ’ਤੇ ਕੀਤੀ ਗਈ ਹੈ ਜੋ ਗਰੋਹ ਦਾ ਮੁਖੀ ਦੇ ਤੌਰ ਤੇ ਕੰਮ ਕਰਦਾ ਸੀ| ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਇਕ ਗੈਸ ਕਟਰ, ਦੋ ਸਿਲੰਡਰ, ਇਕ ਸੱਬਲ ਅਤੇ ਇਕ ਮੋਟਰ ਸਾਈਕਲ ਬਰਾਮਦ ਕੀਤਾ ਹੈ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All