DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧਰਮਸ਼ਾਲਾ ਬਣਾਉਣ ਲਈ ਗ੍ਰਾਂਟ ਜਾਰੀ ਕਰਵਾਉਣ ਦਾ ਭਰੋਸਾ

ਗੁਰੂ ਰਵਿਦਾਸ ਸਭਾ ਧਾਰੀਵਾਲ ਰਜਿ. 202 ਵੱਲੋਂ ਸੰਗਤ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਧਰਮਸ਼ਾਲਾ ਧਾਰੀਵਾਲ ਵਿੱਚ ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਸਮਾਗਮ ਵਿੱਚ ‘ਆਪ’ ਦੇ ਹਲਕਾ ਕਾਦੀਆਂ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਗੁਰੂ ਰਵਿਦਾਸ ਦੀਆਂ ਸਿੱਖਿਆਵਾਂ ਨੂੰ...

  • fb
  • twitter
  • whatsapp
  • whatsapp
featured-img featured-img
ਪ੍ਰਬੰਧਕਾਂ ਨਾਲ ਐਡਵੋਕੇਟ ਜਗਰੂਪ ਸੇਖਵਾਂ ਅਤੇ ਹੋਰ। -ਫੋਟੋ: ਪਸਨਾਵਾਲ
Advertisement

ਗੁਰੂ ਰਵਿਦਾਸ ਸਭਾ ਧਾਰੀਵਾਲ ਰਜਿ. 202 ਵੱਲੋਂ ਸੰਗਤ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਧਰਮਸ਼ਾਲਾ ਧਾਰੀਵਾਲ ਵਿੱਚ ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਸਮਾਗਮ ਵਿੱਚ ‘ਆਪ’ ਦੇ ਹਲਕਾ ਕਾਦੀਆਂ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਗੁਰੂ ਰਵਿਦਾਸ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਸਭਾ ਦੀ ਮੰਗ ’ਤੇ ਭਰੋਸਾ ਦਿਵਾਇਆ ਕਿ ਉਹ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਲੰਗਰ ਹਾਲ ਤੇ ਰੈਣ ਬਸੇਰਾ ਬਣਾਉਣ ਲਈ ਸਰਕਾਰ ਵੱਲੋਂ ਗ੍ਰਾਂਟ ਜਾਰੀ ਕਰਵਾਉਣਗੇ। ਇਸ ਮੌਕੇ ਸਭਾ ਦੇ ਪ੍ਰਧਾਨ ਗਿਆਨੀ ਮਾਸਟਰ ਪ੍ਰਕਾਸ਼ ਚੰਦ, ਜਨਰਲ ਸਕੱਤਰ ਬਲਕਾਰ ਸਿੰਘ, ਪ੍ਰੈੱਸ ਸਕੱਤਰ ਹਰਭਜਨ ਸਿੰਘ, ਵਾਈਸ ਜਨਰਲ ਸਕੱਤਰ ਬਚਨ ਲਾਲ ਫੌਜੀ, ਖਜ਼ਾਨਚੀ ਰਾਮੇਸ਼ ਕੁਮਾਰ, ਮਦਨ ਸਿੰਘ, ਰਾਕੇਸ਼ ਸੋਨੂੰ ਟੇਲਰ, ਧਰਮ ਪਾਲ, ਮੰਗਤ ਰਾਮ, ਸੁਰਿੰਦਰ ਪਾਲ, ਡਾ. ਕਮਲਜੀਤ ਸਿੰਘ ਕੇਜੇ, ਐੱਸ ਡੀ ਓ ਕਸਤੂਰੀ ਲਾਲ, ਚਮਨ ਲਾਲ ਸਿੰਘ, ਪ੍ਰਧਾਨ ਅਮਰਜੀਤ ਸਿੰਘ ਹੈਪੀ, ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਖੁੰਡਾ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ, ਸਾਬਕਾ ਪ੍ਰਧਾਨ ਸਤੀਸ਼ ਕੁਮਾਰ, ਸ਼ਿਵ ਸੈਨਾ ਪ੍ਰਧਾਨ ਹਨੀ ਮਹਾਜਨ, ਬੀਬੀ ਸੁਖਵਿੰਦਰ ਕੌਰ ਬਾਜਵਾ, ਸਰਪੰਚ ਨੰਦ ਲਾਲ ਕਲਿਆਣਪੁਰ, ਕੁਲਦੀਪ ਸਿੰਘ ਪਟਵਾਰੀ ਹਾਜ਼ਰ ਸਨ।

Advertisement
Advertisement
×