ਅਰੁਣਾ ਚੌਧਰੀ ਨੇ ਵਿਕਾਸ ਦਾ ਭਰੋਸਾ ਦੇ ਕੇ ਵੋਟਾਂ ਮੰਗੀਆਂ

ਅਰੁਣਾ ਚੌਧਰੀ ਨੇ ਵਿਕਾਸ ਦਾ ਭਰੋਸਾ ਦੇ ਕੇ ਵੋਟਾਂ ਮੰਗੀਆਂ

ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਕੈਬਨਿਟ ਮੰਤਰੀ ਅਰੁਣਾ ਚੌਧਰੀ।

ਦੀਨਾਨਗਰ (ਸਰਬਜੀਤ ਸਾਗਰ): ਦੀਨਾਨਗਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਅੱਜ ਪਿੰਡ ਡਾਲੀਆ, ਮਿਰਜਾਨਪੁਰ, ਚੂਹੜਚੱਕ, ਨਿਆਮਤਾ, ਮਿਆਣੀ ਝਮੇਲਾ, ਖੁਦਾਦਪੁਰ, ਡਾਲਾ, ਮਾਈ ਉਮਰੀ ਕੋਠੇ ਅਤੇ ਕੋਹਲੀਆਂ ਵਿੱਚ ਚੋਣ ਪ੍ਰਚਾਰ ਕਰਦਿਆਂ ਵੋਟਾਂ ਮੰਗੀਆਂ ਗਈਆਂ। ਉਨ੍ਹਾਂ ਠੰਡ ਦੇ ਬਾਵਜੂਦ ਮੀਟਿੰਗਾਂ ’ਚ ਉਮੜੀ ਭੀੜ ਨੂੰ ਪਿਛਲੇ ਪੰਜ ਸਾਲਾਂ ’ਚ ਹਲਕੇ ਅੰਦਰ ਹੋਏ ਵਿਕਾਸ ਕੰਮਾਂ ਦਾ ਅਸਰ ਦੱਸਦਿਆਂ ਕਿਹਾ ਕਿ ਲੋਕ ਜਾਣਦੇ ਹਨ ਕਿ ਉਨ੍ਹਾਂ ਦੇ ਪਿੰਡਾਂ ਦਾ ਵਿਕਾਸ ਕਿਸ ਨੇ ਕਰਵਾਇਆ ਹੈ। ਅਰੁਣਾ ਚੌਧਰੀ ਨੇ ਕਿਹਾ ਕਿ ਜੇਕਰ ਇਸ ਵਾਰ ਵੀ ਜਨਤਾ ਨੇ ਉਨ੍ਹਾਂ ’ਤੇ ਭਰੋਸਾ ਜਤਾਇਆ ਤਾਂ ਉਹ ਪਿੰਡਾਂ ’ਚ ਰਹਿੰਦੇ ਬਾਕੀ ਕੰਮ ਵੀ ਪਹਿਲ ਦੇ ਆਧਾਰ ’ਤੇ ਕਰਵਾ ਕੇ ਪੂਰੇ ਇਲਾਕੇ ਦੀ ਨੁਹਾਰ ਬਦਲ ਦੇਣਗੇ। ਉਨ੍ਹਾਂ ਕਿਹਾ ਕਿ ਲੰਘੇ ਪੰਜ ਸਾਲਾਂ ’ਚ ਪਿੰਡਾਂ ਵਿੱਚ ਇੰਟਰਲਾਕਿੰਗ ਟਾਈਲਾਂ, ਪਾਰਕ, ਧਰਮਸ਼ਾਲਾ, ਸਟੇਡੀਅਮ ਬਣਾਏ ਗਏ ਹਨ। ਇਸ ਮੌਕੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਅਰੁਣਾ ਚੌਧਰੀ ਖ਼ਿਲਾਫ਼ ਚੋਣ ਮੈਦਾਨ ਉੱਤਰੇ ਉਮੀਦਵਾਰਾਂ ਨੂੰ ਘੱਟ ਤਜ਼ਰਬੇਕਾਰ ਦੱਸਦਿਆਂ ਕਿਹਾ ਕਿ ਅਜਿਹੇ ਲੋਕ ਕਿਸੇ ਦਾ ਕੁਝ ਨਹੀਂ ਸਵਾਰ ਸਕਦੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਦੇ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਸੀਨੀਅਰ ਨੇਤਾ ਦਰਸ਼ਨ ਸਿੰਘ ਡਾਲਾ, ਜ਼ੋਨਲ ਇੰਚਾਰਜ ਨਰਿੰਦਰ ਸਿੰਘ ਡਾਲਾ, ਕਰਨੈਲ ਸਿੰਘ ਪਨਿਆੜ, ਸਰਪੰਚ ਪਰਮਜੀਤ ਕੌਰ ਨਿਆਮਤਾ, ਲਾਡੀ ਨਿਆਮਤਾ, ਸਰਪੰਚ ਰਾਜਿੰਦਰ ਸਿੰਘ ਰਾਜੂ, ਪ੍ਰੇਮ ਚੰਦ ਚੂਹੜਚੱਕ, ਸਵਰਨ ਸਿੰਘ ਮਿਰਜਾਨਪੁਰ, ਮਨਜੀਤ ਸਿੰਘ ਡਾਲੀਆ ਅਤੇ ਸਰਪੰਚ ਸੇਠੀ ਕੋਹਲੀਆਂ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All