ਸ਼ਿਕਾਰ ਕੀਤੇ ਜਾਨਵਰ ਸਣੇ ਗ੍ਰਿਫ਼ਤਾਰ
ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਕਾਰ ਦੀ ਡਿੱਗੀ ਵਿੱਚੋਂ ਸ਼ਿਕਾਰ ਕਰ ਕੇ ਲਿਆ ਰਹੇ ਜੰਗਲੀ ਜਾਨਵਰ ਸੇਹ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦਾ ਨਾਂ ਸੌਰਵ ਮਹਾਜਨ ਵਾਸੀ ਆਨੰਦਪੁਰ ਦੱਸਿਆ ਜਾ ਰਿਹਾ ਹੈ। ਉਸ ਖਿਲਾਫ ਧਾਰਾ 2,9,39,48-ਏ,50,51...
Advertisement
ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਕਾਰ ਦੀ ਡਿੱਗੀ ਵਿੱਚੋਂ ਸ਼ਿਕਾਰ ਕਰ ਕੇ ਲਿਆ ਰਹੇ ਜੰਗਲੀ ਜਾਨਵਰ ਸੇਹ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦਾ ਨਾਂ ਸੌਰਵ ਮਹਾਜਨ ਵਾਸੀ ਆਨੰਦਪੁਰ ਦੱਸਿਆ ਜਾ ਰਿਹਾ ਹੈ। ਉਸ ਖਿਲਾਫ ਧਾਰਾ 2,9,39,48-ਏ,50,51 ਜੰਗਲੀ ਜੀਵ ਪ੍ਰੋਟੈਕਸ਼ਨ ਐਕਟ 1972 ਦੀ ਸੋਧ 2022 ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਡਿਵੀਜ਼ਨ ਨੰਬਰ 1 ਦੇ ਏ ਐੱਸ ਆਈ ਕੇਵਲ ਸਿੰਘ ਨੇ ਦੱਸਿਆ ਕਿ ਪਠਾਨਕੋਟ ਦੇ ਟੈਂਕ ਚੌਕ ’ਤੇ ਨਾਕਾ ਲਗਾ ਕੇ ਜਾਂਚ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇੱਕ ਕਾਰ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਡਿੱਗੀ ਵਿੱਚੋਂ ਇੱਕ ਮਰਿਆ ਹੋਇਆ ਜਾਨਵਰ ਮਿਲਿਆ। ਉਸ ਦੀ ਪਛਾਣ ਲਈ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ। ਜੰਗਲੀ ਜੀਵ ਵਿਭਾਗ ਨੇ ਮ੍ਰਿਤਕ ਜਾਨਵਰ ਦੀ ਪਛਾਣ ਦੀ ਸੇਹ ਵਜੋਂ ਕੀਤੀ ਜਿਸ ਨੂੰ ਮਾਰਨ ਦੀ ਮਨਾਹੀ ਹੈ।
Advertisement
Advertisement
