ਸੜਕ ਹਾਦਸੇ ਸਬੰਧੀ ਗ੍ਰਿਫ਼ਤਾਰ
ਦੋ ਦਿਨ ਪਹਿਲਾਂ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਮਾੜੀ ਨੌਂ ਆਬਾਦ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੇ ਮਾਮਲੇ ਵਿੱਚ ਪੁਲੀਸ ਨੇ ਕੱਲ੍ਹ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਸਨਾਖਤ ਗੁਰਭੇਜ ਸਿੰਘ (40)...
Advertisement
ਦੋ ਦਿਨ ਪਹਿਲਾਂ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਮਾੜੀ ਨੌਂ ਆਬਾਦ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੇ ਮਾਮਲੇ ਵਿੱਚ ਪੁਲੀਸ ਨੇ ਕੱਲ੍ਹ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਸਨਾਖਤ ਗੁਰਭੇਜ ਸਿੰਘ (40) ਵਾਸੀ ਭਗਵਾਨਪੁਰ ਦੇ ਤੌਰ ’ਤੇ ਹੋਈ ਹੈ| ਉਹ ਸ਼ਾਮ ਵੇਲੇ ਇਲਾਕੇ ਦੇ ਪਿੰਡ ਅਲਗੋਂ ਕੋਠੀ ਤੋਂ ਦੁੱਧ ਵੇਚ ਕੇ ਮੋਪੇਡ ’ਤੇ ਆਪਣੇ ਪਿੰਡ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਮਾੜੀ ਨੌਂ ਆਬਾਦ ਪਿੰਡ ਨੇੜੇ ਥਾਰ ਗੱਡੀ ਨੇ ਪਿੱਛੋਂ ਆਪਣੀ ਲਪੇਟ ਵਿੱਚ ਲੈ ਲਿਆ| ਥਾਣਾ ਭਿੱਖੀਵਿੰਡ ਦੇ ਏ ਐਸ ਆਈ ਜਸਵੰਤ ਸਿੰਘ ਨੇ ਦੱਸਿਆ ਕਿ ਹਾਦਸੇ ਲਈ ਕਥਿਤ ਜ਼ਿੰਮੇਵਾਰ ਦੀ ਪਛਾਣ ਹੁਸਨਪ੍ਰੀਤ ਸਿੰਘ ਵਾਸੀ ਨਾਰਲੀ (ਖਾਲੜਾ) ਦੇ ਤੌਰ ’ਤੇ ਹੋਈ।
Advertisement
Advertisement
