ਸਾਲਾਨਾ ਗੁਰਮਤਿ ਸਮਾਗਮ ਅੱਜ ਤੋਂ
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਨਾਨਕ ਨਾਮ ਜਹਾਜ (ਦਬੁਰਜੀ) ਵਿੱਚ 1 ਤੇ 2 ਨਵੰਬਰ ਨੂੰ ਕਰਵਾਏ ਜਾ ਰਹੇ ਸਾਲਾਨਾ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ। ਬਾਬਾ ਕੁਲਵਿੰਦਰ ਸਿੰਘ ਦਬੁਰਜੀ ਵਾਲਿਆਂ ਅਤੇ ਬਾਬਾ ਪ੍ਰਭਜੀਤ ਸਿੰਘ ਕੰਦੋਵਾਲੀ...
Advertisement
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਨਾਨਕ ਨਾਮ ਜਹਾਜ (ਦਬੁਰਜੀ) ਵਿੱਚ 1 ਤੇ 2 ਨਵੰਬਰ ਨੂੰ ਕਰਵਾਏ ਜਾ ਰਹੇ ਸਾਲਾਨਾ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ। ਬਾਬਾ ਕੁਲਵਿੰਦਰ ਸਿੰਘ ਦਬੁਰਜੀ ਵਾਲਿਆਂ ਅਤੇ ਬਾਬਾ ਪ੍ਰਭਜੀਤ ਸਿੰਘ ਕੰਦੋਵਾਲੀ ਵਾਲਿਆਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅਖੰਡ ਪਾਠ ਦੇ ਭੋਗ ਉਪਰੰਤ 1 ਨਵੰਬਰ ਸ਼ਾਮ ਨੂੰ ਸਜਾਏ ਜਾ ਰਹੇ ਦੀਵਾਨਾਂ ’ਚ ਭਾਈ ਗੁਰਸਾਹਿਬ ਸਿੰਘ ਅਤੇ ਗਿਆਨੀ ਸੁੱਚਾ ਸਿੰਘ ਡੇਰਾ ਪਠਾਣਾ ਵਾਲਿਆਂ ਦਾ ਕਵੀਸ਼ਰੀ ਜਥਾ 7 ਤੋਂ 9 ਵਜੇ ਤੱਕ ਅਤੇ 2 ਨਵੰਬਰ ਨੂੰ ਸਵੇਰੇ ਸਭਾਈ ਮਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਬਲਬੀਰ ਸਿੰਘ ਪਾਰਸ ਢਾਡੀ ਜਥਾ, ਭਾਈ ਮਨਦੀਪ ਸਿੰਘ ਝੰਡੇਰ ਕਥਾਵਾਚਕ, ਭਾਈ ਤਰਨਜੀਤ ਸਿੰਘ ਖਾਲਸਾ ਅਤੇ ਗਿਆਨੀ ਕੇਵਲ ਸਿੰਘ ਮਹਿਤਾ ਦੀਵਾਨ ਸਜਾਉਣਗੇ। ਇਸ ਮੌਕੇ ਭਾਈ ਮਨਿੰਦਰ ਸਿੰਘ ਹਾਜ਼ਰ ਸਨ।
Advertisement
