ਪਠਾਨਕੋਟ: ਨਗਰ ਕੌਂਸਲ ਸੁਜਾਨਪੁਰ ਵੱਲੋਂ ਵਾਤਾਵਰਨ ਦੀ ਸਵੱਛਤਾ ਲਈ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਨਰੇਸ਼ ਬੰਟੂ ਐਂਡ ਪਾਰਟੀ ਵੱਲੋਂ ਨੁੱਕੜ ਨਾਟਕ ਦੇ ਮਾਧਿਅਮ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਕਮਿਊਨਿਟੀ ਫੈਸੀਲੀਟੇਟਰ ਪੂਜਾ ਸ਼ਰਮਾ, ਸੁਪਰਡੈਂਟ ਰਾਕੇਸ਼ ਕੁਮਾਰ, ਅਮਿਤ ਮਹਾਜਨ, ਤੇਜਿੰਦਰ ਸਿੰਘ, ਨਰੇਸ਼ ਬੰਟੂ, ਤਰਸੇਮ, ਰੂਪ ਲਾਲ, ਅਜੇ ਸਿੰਘ, ਪ੍ਰੇਮ ਕੁਮਾਰ, ਹਰਪਾਲ ਸਿੰਘ, ਸੰਦੀਪ ਕੁਮਾਰ, ਦਨਿੇਸ਼ ਕੁਮਾਰ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਕਮਿਊਨਿਟੀ ਫੈਸਿਲੀਟੇਟਰ ਪੂਜਾ ਸ਼ਰਮਾ ਨੇ ਕਿਹਾ ਕਿ ਅੱਜ ਜੋ ਨਾਟਕ ਪੇਸ਼ ਕੀਤੇ ਗਏ ਹਨ। ਇਨ੍ਹਾਂ ਰਾਹੀਂ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ ਰੱਖਣ ਅਤੇ ਕੂੜੇ ਨੂੰ ਯੋਗ ਜਗ੍ਹਾ ’ਤੇ ਸੁੱਟਣ। ਉਨ੍ਹਾਂ ਲੋਕਾਂ ਨੂੰ ਵਾਤਾਵਰਨ ਦੀ ਸ਼ੁਧਤਾ ਲਈ ਨਗਰ ਕੌਂਸਲ ਦਾ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ। -ਪੱਤਰ ਪ੍ਰੇਰਕ