Advertisement
ਅੰਮ੍ਰਿਤਸਰ (ਨਿੱਜੀ ਪੱਤਰ ਪ੍ਰੇਰਕ)਼: ਰਾਸ਼ਟਰਮੰਡਲ ਖੇਡਾਂ-2026 ਵਿੱਚ ਵੇਟ ਲਿਫਟਿੰਗ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਲਵਪ੍ਰੀਤ ਸਿੰਘ ਦੇ ਪਿੰਡ ਬਲ ਸਚੰਦਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਵੱਲੋਂ ਬੇਟੇ ਦੀ ਇਸ ਜਿੱਤ ਤੇ ਲੱਡੂ ਵੰਡੇ ਗਏ ਹਨ ਤੇ ਖੁਸ਼ੀ ਮਨਾਈ ਗਈ। ਲਵਪ੍ਰੀਤ ਸਿੰਘ ਨੇ ਪੁਰਸ਼ਾਂ ਦੇ 110 ਕਿਲੋ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਹ ਭਾਰਤੀ ਫੌਜ ਵਿੱਚ ਨੇਵੀ ਦਾ ਜਵਾਨ ਹੈ। ਉਸ ਦੀ ਜਿੱਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਵੱਲੋਂ ਪਿੰਡ ਵਿੱਚ ਖੁਸ਼ੀ ਮਨਾਈ ਗਈ ਹੈ। ਉਸ ਦੇ ਪਿਤਾ ਕਿਰਪਾਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਉਸ ਨੂੰ ਬਚਪਨ ਤੋਂ ਹੀ ਵੇਟ ਲਿਫਟਿੰਗ ਦਾ ਸ਼ੌਂਕ ਸੀ ਅਤੇ ਉਸ ਨੇ ਸਖਤ ਮਿਹਨਤ ਕਰਕੇ ਇਹ ਮੁਕਾਮ ਹਾਸਿਲ ਕੀਤਾ ਹੈ। ਪਿੰਡ ਦੇ ਸਰਪੰਚ ਜੁਗਰਾਜ ਸਿੰਘ ਤੇ ਹੋਰਨਾਂ ਨੇ ਆਖਿਆ ਹੈ ਕਿ ਲਵਪ੍ਰੀਤ ਸਿੰਘ ਨੇ ਦੇਸ਼ ਦੇ ਨਾਲ ਨਾਲ ਪਿੰਡ ਅਤੇ ਪਰਿਵਾਰ ਦਾ ਵੀ ਮਾਣ ਸਨਮਾਨ ਵਧਾਇਆ ਹੈ।
Advertisement
Advertisement
×

