ਧਾਰਮਿਕ ਪੋਥੀਆਂ ਦੀ ਬੇਅਦਬੀ ਦੇ ਦੋਸ਼ ਹੇਠ ਇੱਕ ਕਾਬੂ

ਧਾਰਮਿਕ ਪੋਥੀਆਂ ਦੀ ਬੇਅਦਬੀ ਦੇ ਦੋਸ਼ ਹੇਠ ਇੱਕ ਕਾਬੂ

ਪੱਤਰ ਪ੍ਰੇਰਕ

ਤਰਨ ਤਾਰਨ, 29 ਨਵੰਬਰ

ਲੋਕਾਂ ਨੇ ਸ਼ਹਿਰ ਦੀ ਗਲੀ ਬਾਗ਼ੀ ਵਾਲੀ ਦੇ ਇੱਕ ਘਰ ’ਚੋਂ ਧਾਰਮਿਕ ਪੋਥੀਆਂ (ਸੈਂਚੀਆਂ) ਚੋਰੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ ਹੈ| ਮੁਲਜ਼ਮ ਦੀ ਸ਼ਨਾਖਤ ਇਸੇ ਗਲੀ ਦੇ ਵਸਨੀਕ ਹਰਜਿੰਦਰ ਸਿੰਘ ਭਈਆ ਵਜੋਂ ਹੋਈ ਹੈ| ਥਾਣਾ ਸਿਟੀ ਦੀ ਪੁਲੀਸ ਨੇ ਦੱਸਿਆ ਕਿ ਹਰਜਿੰਦਰ ਸਿੰਘ (28) ਅੱਧੀ ਰਾਤ ਦੇ ਕਰੀਬ ਆਪਣੇ ਗੁਆਂਢੀ ਪ੍ਰੀਤਮ ਸਿੰਘ ਦਾ ਕੋਠਾ ਟੱਪ ਕੇ ਉਸਦੇ ਘਰ ਦਾਖ਼ਲ ਹੋ ਗਿਆ| ਉਹ ਪ੍ਰੀਤਮ ਸਿੰਘ ਵੱਲੋਂ ਆਪਣੇ ਘਰ ਵਿੱਚ ਸਤਿਕਾਰ ਸਹਿਤ ਰੱਖੀਆਂ ਧਾਰਮਿਕ ਪੋਥੀਆਂ (ਸੈਂਚੀਆਂ) ਅਤੇ ਉਸ ਦੀ ਪਤਨੀ ਦੇ ਸੂਟ ਚੋਰੀ ਕਰ ਕੇ ਫ਼ਰਾਰ ਹੋ ਰਿਹਾ ਸੀ ਕਿ ਪਰਿਵਾਰ ਨੇ ਖੜਾਕ ਸੁਣ ਲਿਆ ਤੇ ਰੌਲਾ ਪਾ ਦਿੱਤਾ| ਇਸ ਦੌਰਾਨ ਹਰਜਿੰਦਰ ਸਿੰਘ ਦੌੜ ਕੇ ਆਪਣੇ ਘਰ ਜਾ ਪੁੱਜਾ ਜਿਸ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ| ਪੁਲੀਸ ਨੇ ਉਸ ਖ਼ਿਲਾਫ਼ ਧਾਰਾ 457, 380 ਤੇ 295 ਅਧੀਨ ਕੇਸ ਦਰਜ ਕੀਤਾ ਹੈ| ਹਰਜਿੰਦਰ ਸਿੰਘ ਨਸ਼ਿਆਂ ਦਾ ਆਦੀ ਦੱਸਿਆ ਜਾ ਰਿਹਾ ਹੈ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All