Amritsar Police Accident: ਹਾਦਸੇ ਦੇ ਜ਼ਖ਼ਮੀ ਏ ਐੱਸ ਆਈ ਦੀ ਮੌਤ
ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਏ ਐੱਸ ਆਈ ਗੁਰਦੇਵ ਸਿੰਘ ਵਾਸੀ ਝਬਾਲ ਦੀ ਬੀਤੀ ਰਾਤ ਮੌਤ ਹੋ ਗਈ। ਉਸ ਦਾ ਅੰਤਿਮ ਸਸਕਾਰ ਅੱਜ ਉਸ ਦੇ ਜੱਦੀ ਪਿੰਡ ਝਬਾਲ ਵਿੱਚ ਕੀਤਾ ਗਿਆ। ਮ੍ਰਿਤਕ ਏ ਐੱਸ ਆਈ ਗੁਰਦੇਵ ਸਿੰਘ ਥਾਣਾ ਇਸਲਾਮਾਬਾਦ (ਅੰਮ੍ਰਿਤਸਰ)...
Advertisement
ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਏ ਐੱਸ ਆਈ ਗੁਰਦੇਵ ਸਿੰਘ ਵਾਸੀ ਝਬਾਲ ਦੀ ਬੀਤੀ ਰਾਤ ਮੌਤ ਹੋ ਗਈ। ਉਸ ਦਾ ਅੰਤਿਮ ਸਸਕਾਰ ਅੱਜ ਉਸ ਦੇ ਜੱਦੀ ਪਿੰਡ ਝਬਾਲ ਵਿੱਚ ਕੀਤਾ ਗਿਆ। ਮ੍ਰਿਤਕ ਏ ਐੱਸ ਆਈ ਗੁਰਦੇਵ ਸਿੰਘ ਥਾਣਾ ਇਸਲਾਮਾਬਾਦ (ਅੰਮ੍ਰਿਤਸਰ) ਵਿੱਚ ਤਾਇਨਾਤ ਸੀ। ਉਹ ਦਿੱਲੀ ਏਅਰਪੋਰਟ ਦੀ ਪੁਲੀਸ ਤੋਂ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲੈਣ ਲਈ ਪੁਲੀਸ ਪਾਰਟੀ ਸਣੇ ਗਿਆ ਸੀ। ਵਾਪਸ ਆਉਂਦਿਆਂ ਰਸਤੇ ਵਿੱਚ ਉਨ੍ਹਾਂ ਦੇ ਵਾਹਨ ਦਾ ਟਰੱਕ ਨਾਲ ਹਾਦਸਾ ਹੋ ਗਿਆ। ਸਸਕਾਰ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਵੀਰ ਸਿੰਘ ਬੁਰਜ, ਦਵਿੰਦਰ ਸਿੰਘ ਲਾਲੀਢਾਲਾ, ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਹਾਜ਼ਰ ਸਨ।
Advertisement
Advertisement
×

