DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Amritsar News: ਭਗਤ ਪੂਰਨ ਸਿੰਘ ਦਾ ਬਰਸੀ ਸਮਾਗਮ ਸਮਾਪਤ

ਤਿੰਨ ਰੋਜ਼ਾ ਪ੍ਰੋਗਰਾਮ ਦੇ ਅੰਤਿਮ ਦਿਨ ਸਹਿਜ ਪਾਠ ਦੇ ਭੋਗ ਪਾਏ ਗਏ

  • fb
  • twitter
  • whatsapp
  • whatsapp
featured-img featured-img
ਭਗਤ ਪੂਰਨ ਸਿੰਘ ਦੇ ਬਰਸੀ ਸਮਾਗਮ ਸਮੇਂ ਕਿਤਾਬਾਂ ਰਿਲੀਜ਼ ਕਰਦੇ ਹੋਏ ਡਾ ਇੰਦਰਜੀਤ ਕੌਰ ਤੇ ਹੋਰ
Advertisement

ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੀ 34ਵੀਂ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰੋਗਰਾਮ ਦੇ ਅੰਤਿਮ ਦਿਨ ਪਿੰਗਲਵਾੜਾ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਬੱਚਿਆਂ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਇਸ ਸਾਲ ਦਾ ਭਗਤ ਪੂਰਨ ਸਿੰਘ ਮਾਨਵ ਸੇਵਾ ਐਵਾਰਡ ਸ਼ੁਭਾਸ਼ ਸ਼ਰਮਾ, ਜੋ ਕਿ ਅੱਜ ਤੱਕ 2300 ਵਿਛੜੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਚੁੱਕੇ ਹਨ, ਨੂੰ ਦਿੱਤਾ ਗਿਆ। ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਆਪਣੇ ਘਰਾਂ ਤੋਂ ਗੁੰਮ ਹੋ ਚੁੱਕੇ ਲੋਕਾਂ ਨੂੰ ਘਰ ਤੱਕ ਪਹੁੰਚਾਉਣ ਲਈ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਉਹ ਬੇਮਿਸਾਲ ਹੈ ਅਤੇ ਉਹ ਬਹੁਤ ਵਧੀਆ ਸੇਵਾ ਕਰ ਰਹੇ ਹਨ।

ਇਸ ਮੌਕੇ ਕਰਨਲ ਜਸਜੀਤ ਸਿੰਘ ਨੇ ਸੰਬੋਧਨ ਕਰਦਿਆਂ ਸਰਕਾਰਾਂ ਦੀ ਵਾਤਾਵਰਨ ਪ੍ਰਤੀ ਗੰਭੀਰਤਾ ਨਾ ਦਿਖਾਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਨ ਪ੍ਰਤੀ ਸਾਨੂੰ ਸਭ ਨੂੰ ਖ਼ੁਦ ਜਾਗਰੂਕ ਹੋਣਾ ਪਵੇਗਾ। ਕਲਮਨਵੀਸ ਗੁਰਚਰਨ ਸਿੰਘ ਨੁਰਪੂਰ ਨੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਨੂੰ ਚੇਤੇ ਕਰਾਇਆ ਕਿ ਭਗਤ ਪੂਰਨ ਸਿੰਘ ਦੇ ਵਾਤਾਵਰਨ ਪ੍ਰਤੀ ਫ਼ਿਕਰਾਂ ਨੂੰ ਅੱਜ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਕੁਲਵੰਤ ਸਿੰਘ ਅਣਖੀ, ਮੰਗਲ ਸਿੰਘ ਆਦਿ ਸਖਸ਼ੀਅਤਾਂ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement
×