ਅਕਾਲੀ ਦਲ ਤੇ ਭਾਜਪਾ ਹੋਂਦ ਬਚਾਉਣ ਲਈ ਕਾਹਲੇ: ਕੁਲਦੀਪ ਧਾਲੀਵਾਲ
ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸ਼੍ੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਮੁੜ ਪੰਜਾਬ ਨੂੰ ਲੁੱਟਣ ਲਈ ਜੱਫੀਆਂ ਪਾਉਣ ਨੂੰ ਕਾਹਲੇ ਨਜ਼ਰ ਆ ਰਹੇ ਹਨ। ਅੱਜ ਸਰਹੱਦੀ ਪਿੰਡ...
ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸ਼੍ੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਮੁੜ ਪੰਜਾਬ ਨੂੰ ਲੁੱਟਣ ਲਈ ਜੱਫੀਆਂ ਪਾਉਣ ਨੂੰ ਕਾਹਲੇ ਨਜ਼ਰ ਆ ਰਹੇ ਹਨ। ਅੱਜ ਸਰਹੱਦੀ ਪਿੰਡ ਦਰਿਆ ਮੂਸਾ ਅਤੇ ਬੇਦੀ ਛੰਨਾਂ ਵਿਖੇ ਰਾਵੀ ਦਰਿਆ ਤੋਂ ਪਾਰ ਖੇਤੀ ਕਰਨ ਜਾਣ ਲਈ ਲੋਕਾਂ ਨੂੰ ਦੋ ਵੱਡੀਆਂ ਬੇੜੀਆਂ ਸੌਂਪਣ ਤੋਂ ਬਾਅਦ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਬਚਾਉਣ ਲਈ ਹੁਣ ਗੱਠਜੋੜ ਕਰਨ ਲਈ ਭਾਰਤੀ ਜਨਤਾ ਪਾਰਟੀ ਦੀਆਂ ਮਿੰਨਤਾਂ ਕਰ ਰਿਹਾ ਹੈ ਅਤੇ ਉਧਰ ਭਾਜਪਾ ਦੇ ਵੀ ਪੰਜਾਬ ਵਿੱਚ ਪੈਰ ਨਾ ਲਗਦੇ ਵੇਖ ਉਹ ਵੀ ਹੱਥ ਮਿਲਾਉਣ ਲਈ ਤਿਆਰ ਬੈਠੀ ਹੈ। ਉਨ੍ਹਾਂ ਕਿਹਾ ਇਹਨਾਂ ਦੋਹਾਂ ਪਾਰਟੀਆਂ ਦਾ ਇਕੋ ਇਕ ਮਕਸਦ ਦੇਸ਼ ਅਤੇ ਪੰਜਾਬ ਨੂੰ ਲੁੱਟਣਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸੇ ਤਰੀਕੇ ਪੰਜਾਬ ਵਿੱਚ ਸੱਤਾ ਤੇ ਕਾਬਜ਼ ਹੋ ਕੇ ਅਡਾਨੀਆਂ ਅੰਬਾਨੀਆਂ ਕੋਲ ਪੰਜਾਬ ਵੇਚਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮਾਂ ਹੁਣ ਬੀਤ ਚੁੱਕਾ ਹੈ ਅਤੇ ਉਹ ਹੁਣ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਮਿੱਟ ਗਏ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਇਹ ਦੋਖੀ ਲੋਕ ਆਪਣੇ ਆਪ ਨੂੰ ਭਗਤ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪਣਾ ਸਿਆਸੀ ਬੇੜਾ ਡੁੱਬਿਆ ਵੇਖ ਹੁਣ ਉਹ ਭਾਜਪਾ ਦੀ ਬੇੜੀ ਵਿੱਚ ਸਵਾਰ ਹੋਣ ਲਈ ਤਰਲੋ ਮੱਛੀ ਹੋ ਰਹੇ ਹਨ।

