DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਿੱਖੀਵਿੰਡ ਵਿੱਚ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ

ਭਿੱਖੀਵਿੰਡ ਦੀ ਚੇਲਾ ਕਲੋਨੀ ਵਿੱਚ ਕਥਿਤ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਅੱਜ ਨਗਰ ਪੰਚਾਇਤ ਭਿੱਖੀਵਿੰਡ ਵੱਲੋਂ ਪੁਲੀਸ ਸੁਰੱਖਿਆ ਹੇਠ ਕਾਰਵਾਈ ਕੀਤੀ ਗਈ। ਨਗਰ ਪੰਚਾਇਤ ਦੀ ਟੀਮ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦੋ ਵਿਅਕਤੀਆਂ ਨਾਲ ਸਬੰਧਤ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਹਟਾਉਂਦਿਆਂ ਮਕਾਨਾਂ...

  • fb
  • twitter
  • whatsapp
  • whatsapp
Advertisement

ਭਿੱਖੀਵਿੰਡ ਦੀ ਚੇਲਾ ਕਲੋਨੀ ਵਿੱਚ ਕਥਿਤ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਅੱਜ ਨਗਰ ਪੰਚਾਇਤ ਭਿੱਖੀਵਿੰਡ ਵੱਲੋਂ ਪੁਲੀਸ ਸੁਰੱਖਿਆ ਹੇਠ ਕਾਰਵਾਈ ਕੀਤੀ ਗਈ। ਨਗਰ ਪੰਚਾਇਤ ਦੀ ਟੀਮ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦੋ ਵਿਅਕਤੀਆਂ ਨਾਲ ਸਬੰਧਤ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਹਟਾਉਂਦਿਆਂ ਮਕਾਨਾਂ ਦੇ ਕੁਝ ਹਿੱਸਿਆਂ ’ਤੇ ਪੀਲਾ ਪੰਜਾ ਚਲਾਇਆ। ਕਾਰਵਾਈ ਦੌਰਾਨ ਨਗਰ ਪੰਚਾਇਤ ਦੇ ਈ ਓ ਧਰਮਪਾਲ ਸਿੰਘ, ਨਾਇਬ ਤਹਿਸੀਲਦਾਰ ਸਰਿੰਦਰ ਕੁਮਾਰ ਅਤੇ ਪੁਲੀਸ ਅਧਿਕਾਰੀ ਮੌਜੂਦ ਸਨ। ਪੁਲੀਸ ਦੀ ਟੁਕੜੀ ਸਮੇਤ ਮੌਕੇ ’ਤੇ ਮੌਜੂਦ ਐੱਸ ਪੀ ਰਿਪੂਤਾਪਨ ਸਿੰਘ ਸੰਧੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੇਲਾ ਕਲੋਨੀ ਵਾਸੀ ਸਤਨਾਮ ਸਿੰਘ ਉਰਫ਼ ਸੋਨਾ ਲੰਮਾ ਖ਼ਿਲਾਫ਼ ਨਸ਼ਿਆਂ ਸਮੇਤ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ। ਇਸੇ ਤਰ੍ਹਾਂ ਸੁਰਿੰਦਰ ਸਿੰਘ ਵਾਸੀ ਚੇਲਾ ਕਲੋਨੀ ਖ਼ਿਲਾਫ਼ ਵੀ ਨਸ਼ਿਆਂ ਨਾਲ ਸਬੰਧਤ ਮਾਮਲੇ ਦਰਜ ਹੋਣ ਦੀ ਗੱਲ ਉਨ੍ਹਾਂ ਆਖੀ। ਐੱਸ ਪੀ ਸੰਧੂ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪੁਲੀਸ ਸੁਰੱਖਿਆ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।

Advertisement
Advertisement
×