DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਜਾਇਜ਼ ਕਲੋਨੀ ’ਤੇ ਕਾਰਵਾਈ

ਜ਼ਿਲ੍ਹਾ ਨਗਰ ਯੋਜਨਾਕਾਰ ਦੀ ਟੀਮ ਨੇ ਅਰਬਨ ਏਰੀਆ ਬਰਾੜਾ ਦੇ ਪਿੰਡ ਮੁਲਾਣਾ ਵਿੱਚ ਲਗਪਗ ਇੱਕ ਏਕੜ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਵਿਕਸਿਤ ਕੀਤੀ ਜਾ ਰਹੀ ਕਲੋਨੀ ’ਤੇ ਕਾਰਵਾਈ ਕੀਤੀ ਹੈ। ਟੀਮ ਨੇ ਮੌਕੇ ’ਤੇ ਪਹੁੰਚ ਕੇ ਕਲੋਨੀ ਵਿੱਚ ਬਣੇ ਰਸਤਿਆਂ...

  • fb
  • twitter
  • whatsapp
  • whatsapp
Advertisement

ਜ਼ਿਲ੍ਹਾ ਨਗਰ ਯੋਜਨਾਕਾਰ ਦੀ ਟੀਮ ਨੇ ਅਰਬਨ ਏਰੀਆ ਬਰਾੜਾ ਦੇ ਪਿੰਡ ਮੁਲਾਣਾ ਵਿੱਚ ਲਗਪਗ ਇੱਕ ਏਕੜ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਵਿਕਸਿਤ ਕੀਤੀ ਜਾ ਰਹੀ ਕਲੋਨੀ ’ਤੇ ਕਾਰਵਾਈ ਕੀਤੀ ਹੈ। ਟੀਮ ਨੇ ਮੌਕੇ ’ਤੇ ਪਹੁੰਚ ਕੇ ਕਲੋਨੀ ਵਿੱਚ ਬਣੇ ਰਸਤਿਆਂ ਦੇ ਜਾਲ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ।

ਇਸ ਦੌਰਾਨ ਡਿਊਟੀ ਮੈਜਿਸਟ੍ਰੇਟ-ਕਮ-ਜ਼ਿਲ੍ਹਾ ਨਗਰ ਯੋਜਨਾਕਾਰ ਰੋਹਿਤ ਚੌਹਾਨ, ਜੂਨੀਅਰ ਇੰਜਨੀਅਰ ਅਭਿਸ਼ੇਕ ਕੌਸ਼ਿਕ ਅਤੇ ਇਨਫੋਰਸਮੈਂਟ ਟੀਮ ਭਾਰੀ ਪੁਲੀਸ ਬਲ ਨਾਲ ਮੌਜੂਦ ਰਹੀ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਾਪਰਟੀ ਡੀਲਰਾਂ ਦੇ ਝਾਂਸੇ ਵਿੱਚ ਆ ਕੇ ਨਾਜਾਇਜ਼ ਕਲੋਨੀਆਂ ਵਿੱਚ ਪਲਾਟ ਨਾ ਖ਼ਰੀਦਣ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਉਸਾਰੀ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੀਆਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਅੱਗੇ ਵੀ ਕਾਰਵਾਈ ਜਾਰੀ ਰਹੇਗੀ।

Advertisement

Advertisement

ਕਬਜ਼ਿਆਂ ਖ਼ਿਲਾਫ਼ ਸਖ਼ਤੀ ਦੇ ਹੁਕਮ

ਪੰਚਕੂਲਾ: ਜ਼ਿਲ੍ਹਾ ਸਕੱਤਰੇਤ ਵਿੱਚ ਨਾਜਾਇਜ਼ ਉਸਾਰੀਆਂ ਅਤੇ ਅਣ-ਅਧਿਕਾਰਤ ਕਲੋਨੀਆਂ ਰੋਕਣ ਲਈ ਬਣਾਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਵਿੱਚ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਕਾਰਵਾਈ ਕਰਨ ਤੋਂ ਬਾਅਦ ਕਬਜ਼ੇ ਦੁਬਾਰਾ ਨਾ ਹੋਣ। ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਮੁਹਿੰਮ ਜਾਰੀ ਰੱਖਣ ਦੇ ਵੀ ਨਿਰਦੇਸ਼ ਦਿੱਤੇ ਗਏ। ਡੀ ਸੀ ਸਤਪਾਲ ਸ਼ਰਮਾ ਨੇ ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਪੰਚਕੂਲਾ ਅਤੇ ਨਗਰ ਕੌਂਸਲ ਕਾਲਕਾ ਦੀਆਂ ਕਾਰਵਾਈਆਂ ਦੀ ਸਮੀਖਿਆ ਕਰਦੇ ਹੋਏ ਕਬਜ਼ੇ ਹਟਾਉਣ ਤੋਂ ਬਾਅਦ ਮੁੜ ਕਬਜ਼ੇ ਨੂੰ ਰੋਕਣ ਲਈ ਨਿਗਰਾਨੀ ਵਧਾਉਣ ਲਈ ਕਿਹਾ। ਐੱਨ ਐੱਚ ਏ ਆਈ ਅਤੇ ਪੀ ਡਬਲਿਊ ਡੀ ਅਧਿਕਾਰੀਆਂ ਨੂੰ ਕਬਜ਼ਿਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। -ਪੱਤਰ ਪ੍ਰੇਰਕ

ਠੱਗੀ ਦੇ ਦੋਸ਼ ਹੇਠ ਕਾਬੂ

ਅੰਬਾਲਾ: ਪੁਲੀਸ ਨੇ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਕਰੋੜਾਂ ਦੀ ਠੱਗੀ ਮਾਰਨ ਵਾਲੇ ਅੰਤਰ-ਰਾਜੀ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਆਰਥਿਕ ਅਪਰਾਧ ਸ਼ਾਖਾ ਨੇ ਇਸ ਕੇਸ ਦੇ ਮੁੱਖ ਮੁਲਜ਼ਮ ਸੁਨੀਲ ਕੁਮਾਰ ਵਾਸੀ ਪਿੰਡ ਸੋਂਟੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਨੇ ਆਪਣੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਸਾਥੀਆਂ ਨਾਲ ਮਿਲ ਕੇ ਪੀੜਤ ਨੂੰ ਆਮਦਨ ਕਰ ਵਿਭਾਗ, ਚੰਡੀਗੜ੍ਹ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਸੀ। ਮੁਲਜ਼ਮਾਂ ਨੇ ਪਹਿਲੀ ਅਗਸਤ 2024 ਤੋਂ 31 ਜਨਵਰੀ 2025 ਦਰਮਿਆਨ ਉਸ ਤੋਂ ਅਤੇ ਹੋਰ ਲੋਕਾਂ ਤੋਂ ਕੁੱਲ 1.10 ਕਰੋੜ ਰੁਪਏ ਲੈ ਲਏ, ਪਰ ਨਾ ਨੌਕਰੀ ਮਿਲੀ ਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਮਾਮਲੇ ਵਿੱਚ 16 ਮਾਰਚ 2026 ਨੂੰ ਥਾਣਾ ਨੱਗਲ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇੰਸਪੈਕਟਰ ਪਰਮਵੀਰ ਸਿੰਘ ਦੀ ਟੀਮ ਨੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ। -ਪੱਤਰ ਪ੍ਰੇਰਕ

Advertisement
×