DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

AAP Punjab: ‘ਆਪ’ ਵੱਲੋਂ ਜੱਸਾ ਪੱਟੀ ਹਲਕਾ ਇੰਚਾਰਜ ਨਿਯੁਕਤ

ਹਲਕਾ ਪੱਟੀ ’ਚ ਲਾਲਜੀਤ ਭੁੱਲਰ ਨੂੰ ਸਿਆਸੀ ਝਟਕਾ

  • fb
  • twitter
  • whatsapp
  • whatsapp
featured-img featured-img
ਚੇਅਰਮੈਨ ਜਸਕੰਵਰ ਸਿੰਘ ਉਰਫ ਪਹਿਲਵਾਨ ਜੱਸਾ ਪੱਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਤਸਵੀਰ
Advertisement
ਵਿਧਾਨ ਸਭਾ ਹਲਕਾ ਪੱਟੀ ਤੋਂ ਆਮ ਆਦਮੀ ਪਾਰਟੀ ਨੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਵੱਡਾ ਸਿਆਸੀ ਝਟਕਾ ਦਿੰਦਿਆਂ ਰੁਸਤਮੇ ਹਿੰਦ ਪਹਿਲਵਾਨ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਪੱਟੀ ਹਲਕੇ ਦੀ ਵਾਗਡੋਰ ਵਿਧਾਇਕ ਲਾਲਜੀਤ ਸਿੰਘ ਭੁੱਲਰ ਦੇ ਹੱਥ ਵਿੱਚ ਸੀ ਪਰ ਉਹ ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਰੰਧਾਵਾ ਦੇ ਖੁਦਕੁਸ਼ੀ ਮਾਮਲੇ ਤਹਿਤ ਕਈ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ। ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਪਹਿਲਵਾਨ ਜੱਸਾ ਪੱਟੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਆਪ’ ਵਿੱਚ ਸ਼ਾਮਲ ਕਰ ਕੇ ਪੰਜਾਬ ਸਪੋਰਟਸ ਵੈੱਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਜੱਸਾ ਪੱਟੀ ਹਲਕੇ ਦੇ ਪਿੰਡ ਚੂਸਲੇਵੜ ਨਾਲ ਸੰਬੰਧਤ ਹਨ ਤੇ ਕੁਸ਼ਤੀ ਖੇਡ ਜਗਤ ਨਾਲ ਜੁੜਿਆ ਹੋਣ ਕਰ ਕੇ ਇਲਾਕੇ ਦੇ ਲੋਕਾਂ ਵਿੱਚ ਹਰਮਨਪਿਆਰੇ ਹਨ ਨੌਜਵਾਨ ਆਗੂ ਹਨ ।

Advertisement

ਦੂਜੇ ਪਾਸੇ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੀ ਪਤਨੀ ਵੱਲੋਂ ਹਲਕੇ ਅੰਦਰ ਪਾਰਟੀ ਪਲੈਟਫਾਰਮ ’ਤੇ ਨੁੱਕੜ ਮੀਟਿੰਗਾਂ ਲਗਾਤਾਰ ਕੀਤੀਆਂ ਜਾ ਰਹੀਆਂ ਸਨ ਪਰ ਪੱਟੀ ਹਲਕੇ ’ਚ ਵਿਕਾਸ ਦੇ ਕੰਮ ਰੁਕੇ ਹੋਏ ਸਨ। ਭੁੱਲਰ ਦੀ ਗ੍ਰਿਫ਼ਤਾਰੀ ਮਗਰੋਂ ‘ਆਪ’ ਲੀਡਰਸ਼ਿਪ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਿਸੇ ਵੀ ਮੰਤਰੀ ਵੱਲੋਂ ਵਿਧਾਨ ਸਭਾ ਹਲਕਾ ਪੱਟੀ ਅੰਦਰ ਕੋਈ ਦਿਲਚਸਪੀ ਨਹੀਂ ਦਿਖਾਈ ਗਈ ਹੈ। ਪਿਛਲੇ ਦਿਨੀਂ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਪੱਟੀ ’ਚ ਲਾਲਜੀਤ ਸਿੰਘ ਭੁੱਲਰ ਦੇ ਧੜੇ ਨੂੰ ਵੱਡੀ ਹਾਰ ਮਿਲੀ ਸੀ।

Advertisement

ਜੋਬਨ ਰੰਧਾਵਾ ਨੂੰ ਹਲਕਾ ਫਤਹਿਗੜ੍ਹ ਚੂੜੀਆਂ ਦਾ ਜ਼ਿੰਮਾ ਦਿੱਤਾ

ਬਟਾਲਾ (ਦਲਬੀਰ ਸੱਖੋਵਾਲੀਆ): ‘ਆਪ’ ਪੰਜਾਬ ਨੇ ਬਟਾਲਾ ਨੇੜਲੇ ਪਿੰਡ ਘਸੀਟਪੁਰ ਦੇ ਨੌਜਵਾਨ ਜੋਬਨ ਰੰਧਾਵਾ ਨੂੰ ਹਲਕਾ ਫਤਹਿਗੜ੍ਰ ਚੂੜੀਆਂ ਦਾ ਇੰਚਾਰਜ ਲਾਇਆ ਹੈ, ਜੋ ਪਹਿਲੇ ਇੰਚਾਰਜ ਬਲਬੀਰ ਸਿੰਘ ਪੰਨੂ ਲਈ ਵੱਡਾ ਝਟਕਾ ਹੈ। ‘ਆਪ’ ਨੇ ਪੰਨੂ ਤੋਂ ਕਰੀਬ ਸਾਲ ਪਹਿਲਾਂ ਪਨਸਪ ਪੰਜਾਬ ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਸੀ ਜਦਕਿ ਜੋਬਨ ਰੰਧਾਵਾ ਨੂੰ ਪਹਿਲਾਂ ਜ਼ਿਲ੍ਹਾ ਪ੍ਰਧਾਨ ਲਾਇਆ ਸੀ ਫਿਰ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਬਣਾ ਦਿੱਤਾ। ਸ੍ਰੀ ਰੰਧਾਵਾ, ‘ਆਪ’ ਕਾਰਜਕਾਰੀ ਪ੍ਰਧਾਨ ਤੇ ਹਲਕਾ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਕਰੀਬੀ ਹਨ।

ਜੋਬਨ ਰੰਧਾਵਾ
ਜੋਬਨ ਰੰਧਾਵਾ
Advertisement
×