ਡਰਾਈ ਫਰੂਟ ਪੈਕਿੰਗ ਕੰਪਨੀ ਵਿੱਚ ਅੱਗ ਲੱਗੀ

ਡਰਾਈ ਫਰੂਟ ਪੈਕਿੰਗ ਕੰਪਨੀ ਵਿੱਚ ਅੱਗ ਲੱਗੀ

ਫੈਕਟਰੀ ਵਿੱਚ ਲਗੀ ਅੱਗ ’ਤੇ ਕਾਬੂ ਪਾਉਂਦੇ ਹੋਏ ਲੋਕ। -ਫੋਟੋ: ਵਿਸ਼ਾਲ ਕੁਮਾਰ

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 7 ਮਈ

ਸਥਾਨਕ ਝਬਾਲ ਰੋਡ ’ਤੇ ਫਤਾਹਪੁਰ ਨੇੜੇ ਡਰਾਈ ਫਰੂਟ ਪੈਕਿੰਗ ਦੀ ਇਕ ਫੈਕਟਰੀ ਵਿਚ ਅੱਗ ਲੱਗਣ ਨਾਲ ਭਾਰੀ ਮਾਲੀ ਨੁਕਸਾਨ ਹੋਇਆ ਹੈ। ਇਸ ਅੱਗ ਨੂੰ ਬੁਝਾਉਣ ਲਈ ਹਵਾਈ ਫੌਜ ਦੇ ਅੱਗ ਬੁਝਾਊ ਦਸਤੇ ਦੀ ਵੀ ਮਦਦ ਲਈ ਗਈ। ਮਿਲੇ ਵੇਰਵਿਆਂ ਮੁਤਾਬਕ ਇਹ ਅਗ ਅੱਜ ਦੁਪਹਿਰ ਵੇਲੇ ਲੱਗੀ, ਜਿਸ ਨਾਲ ਫੈਕਟਰੀ ਵਿਚ ਰੱਖਿਆ ਡਰਾਈ ਫਰੂਟ ਅਤੇ ਇਸ ਦੀ ਪੈਕਿੰਗ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ ਹੈ। ਅੱਗ ਲੱਗਣ ਤੋਂ ਬਾਅਦ ਇਹ ਅੱਗ ਤੇਜ਼ੀ ਨਾਲ ਫੈਲੀ, ਜਿਸ ਕਾਰਨ ਨੇੜਲੇ ਘਰਾਂ ਦੇ ਲੋਕ ਵੀ ਦਹਿਸ਼ਤ ਵਿਚ ਆ ਗਏ। ਲੋਕਾਂ ਨੇ ਅੱਗ ਬੁਝਾਉ ਦਸਤੇ ’ਤੇ ਦੇਰ ਨਾਲ ਪੁੱਜਣ ਦੇ ਦੋਸ਼ ਲਾਏ ਹਨ। 

ਜ਼ਿਲ੍ਹਾ ਫਾਇਰ ਬ੍ਰਿਗੇਡ ਅਧਿਕਾਰੀ ਲਵਪ੍ਰੀਤ ਸਿੰਘ ਦੇ ਕਰੋਨਾ ਕਾਰਨ ਛੁੱਟੀ ’ਤੇ ਜਾਣ ਕਾਰਨ ਇਹ ਕਾਰਵਾਈ ਸਬ-ਫਾਇਰ ਅਧਿਕਾਰੀ ਰਾਜ ਐਂਥਨੀ ਦੀ ਅਗਵਾਈ ਹੇਠ ਕੀਤੀ ਗਈ। ਫਾਇਰ ਬ੍ਰਿਗੇਡ ਵਿਭਾਗ ਦੀਆਂ ਅੱਗ ਬੁਝਾਉ ਗੱਡੀਆਂ ਤੋਂ ਇਲਾਵਾ ਹਵਾਈ ਫੌਜ ਤੇ ਖੰਨਾ ਪੇਪਰ ਮਿੱਲ ਦੇ ਅੱਗ ਬੁਝਾਉ ਦਸਤੇ ਦੀਆਂ ਗੱਡੀਆਂ ਵੀ ਅੱਗ ਬੁਝਾਉਣ ਲਈ ਪੁੱਜੀਆਂ ਸਨ। ਲੰਮੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੁਝ ਵੀ ਪਤਾ ਨਹੀਂ ਹੈ। ਫੈਕਟਰੀ ਦੇ ਮਾਲਕ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਗ ਲੱਗਣ ਵੇਲੇ 300 ਕਰਮਚਾਰੀ ਅੰਦਰ ਹਾਜ਼ਰ ਸਨ। ਜਿਨ੍ਹਾਂ ਨੇ ਪਹਿਲਾਂ ਖ਼ੁਦ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਅਗ ਕਾਰਨ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਹਵਾਈ ਫੌਜ ਦੇ ਅਧਿਕਾਰੀਆਂ ਨੇ ਦਸਿਆ ਕਿ ਦੁਪਹਿਰ ਲਗਪਗ ਇਕ ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਤੁਰੰਤ ਬਾਅਦ ਹਵਾਈ ਫੌਜ ਦਾ ਅਗ ਬੁਝਾਉ ਦਸਤਾ ਮੌਕੇ ’ਤੇ ਪੁੱਜ ਗਿਆ ਸੀ, ਜਿਨਾਂ ਨੇ ਅੱਗ ਬੁਝਾਉਣ ਲਈ ਹਰ ਸੰਭਵ ਮਦਦ ਦਿੱਤੀ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All