ਬਟਾਲਾ: ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸ਼ਾਹ ਦੀ ਅਗਵਾਈ ਹੇਠ ਅਧਿਆਪਕਾਂ ਦਾ ਵਫ਼ਦ ਡੀਈਓ (ਐਲੀਮੈਂਟਰੀ) ਮਮਤਾ ਸੇਠੀ ਨੂੰ ਮਿਲਿਆ। ਯੂਨੀਅਨ ਦੇ ਸੂਬਾਈ ਆਗੂਆਂ ਨੇ ਡੀਈਓ ਨੂੰ ਜਾਣੂ ਕਰਵਾਇਆ ਕਿ ਲੰਘੇ 22 ਸਾਲਾਂ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਅਧਿਆਪਕ, ਹੈੱਡ ਟੀਚਰ ਬਣਨ ਲਈ ਤਰਸ ਰਹੇ ਹਨ। ਇਸੇ ਤਰ੍ਹਾਂ ਸਕੂਲਾਂ ’ਚ ਇਕਹਿਰੇ ਅਧਿਆਪਕ ਹੋਣਾ, ਪੈਂਡਿੰਗ ਏਸੀਆਰ ਸਣੇ ਅਧਿਆਪਕ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਉਧਰ ਵਫ਼ਦ ਵੱਲੋਂ ਉਪ ਡੀਈਓ ਅਤੇ ਦਫਤਰ ਸੁਪਰਡੈਂਟ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਫਦ ਨੂੰ ਭਰੋਸਾ ਦਿੱਤਾ ਕਿ ਸੀਨੀਆਰਤਾ ਲਿਸਟ ਅਤੇ ਰੋਸਟਰ ਰਜਿਸਟਰ ਜਲਦ ਮੁਕੰਮਲ ਕਰ ਕੇ ਡੀਈਓ ਨੂੰ ਸੌਂਪ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਕਨਵੀਨਰ ਸੁਖਰਾਜ ਸਿੰਘ ਕਾਹਲੋਂ, ਗੁਰਿੰਦਰ ਸਿੰਘ ਸਿੱਧੂ, ਜਗਜੀਤ ਸਿੰਘ ਬੇਦੀ, ਜਸਬੀਰ ਸਿੰਘ ਦੀਨਾਨਗਰ, ਬਲਵਿੰਦਰ ਰਾਜ ਧਾਰੀਵਾਲ, ਗੁਰਪਿੰਦਰ ਸਿੰਘ ਧਾਰੀਵਾਲ, ਸਰਬਜੀਤ ਸਿੰਘ ਔਲਖ, ਹਰਜੀਤ ਸਿੰਘ ਮਲਕਪੁਰ,ਅਨਿਲ ਕੁਮਾਰ, ਹੀਰਾ ਸਿੰਘ ਦਕੋਹਾ, ਜਗਦੇਵ ਸਿੰਘ ਬੱਲ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ