ਸਕੂਲੀ ਬੱਸ ’ਤੇ ਤਲਵਾਰਾਂ ਨਾਲ ਹਮਲਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ : The Tribune India

ਸਕੂਲੀ ਬੱਸ ’ਤੇ ਤਲਵਾਰਾਂ ਨਾਲ ਹਮਲਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ

ਸਕੂਲੀ ਬੱਸ ’ਤੇ ਤਲਵਾਰਾਂ ਨਾਲ ਹਮਲਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ

ਹਮਲੇ ਸਮੇਂ ਬੱਚਾ ਰੋਂਦਾ ਹੋਇਆ ਤੇ ਹਮਲਾਵਰ।

ਮਕਬੂਲ ਅਹਿਮਦ
ਕਾਦੀਆਂ, 7 ਫ਼ਰਵਰੀ

ਥਾਣਾ ਸ੍ਰੀ ਹਰਗੋਬਿੰਦਪੁਰ ਪੁਲੀਸ ਨੇ ਸਕੂਲੀ ਬੱਸ ’ਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਮਾਮਲੇ ’ਚ ਇੱਕ ਮਹਿਲਾ ਸਮੇਤ 4 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ।

ਇਸ ਸਬੰਧ ’ਚ ਬਲਵਿੰਦਰ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਔਲਖ ਖੁਰਦ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਮਿਨੀ ਬੱਸ ’ਚ ਹੋਲੀ ਫ਼ੈਮਿਲੀ ਸਕੂਲ ਪਿੰਡ ਧੀਰੋਵਾਲ ਦੇ 30/40 ਬੱਚਿਆਂ ਅਤੇ ਮੈਡਮ ਤਰਮਿੰਦਰ ਕੌਰ ਤੇ ਬੱਸ ਕਲੀਨਰ ਮਨੋਹਰ ਸਿੰਘ ਨਾਲ ਸਕੂਲ ਜਾ ਰਿਹਾ ਸੀ ਕਿ ਮੁੱਖ ਮਾਰਗ ’ਤੇ ਦੋ ਕੁੱਤੇ ਲੜਦੇ ਹੋਏ ਉਸ ਦੀ ਬੱਸ ਅੱਗੇ ਆ ਗਏ। ਇੱਕ ਪਿਟਬੁਲ ਕੁੱਤਾ ਉਸ ਦੀ ਬੱਸ ਦੇ ਪਿਛਲੇ ਟਾਇਰ ਹੇਠਾਂ ਆਉਣ ਕਾਰਨ ਮਰ ਗਿਆ। ਉਸ ਨੇ ਅੱਗੇ ਦੱਸਿਆ ਕਿ ਜਦੋਂ ਉਹ 1-2 ਕਿੱਲੋਮੀਟਰ ਅੱਗੇ ਗਿਆ ਤਾਂ ਬੌਬੀ ਪੁੱਤਰ ਨਿਰਵੈਰ ਸਿੰਘ, ਦੇਵੀ ਪਤਨੀ ਨਿਰਵੈਰ ਸਿੰਘ, ਗੋਪੀ ਪੁੱਤਰ ਮੱਖਣ ਸਿੰਘ ਅਤੇ ਨਿੱਪੀ ਪੁੱਤਰ ਮਹਿੰਦਰ ਸਿੰਘ ਮੋਟਰਸਾਈਕਲਾਂ ’ਤੇ ਆਏ ਅਤੇ ਉਸ ਦੀ ਬੱਸ ਨੂੰ ਰੋਕ ਲਿਆ। ਬੌਬੀ ਅਤੇ ਗੋਪੀ ਕੋਲ ਤਲਵਾਰਾਂ ਸਨ ਜਿਸ ਨਾਲ ਉਨ੍ਹਾਂ ਬੱਸ ’ਤੇ ਹਮਲਾ ਕਰ ਦਿੱਤਾ ਜਿਸ ’ਤੇ ਸਕੂਲੀ ਬੱਚੇ ਅਤੇ ਮੈਡਮ ਚੀਕਣ ਲੱਗ ਪਏ। ਦੇਵੀ ਨਾਂ ਦੀ ਔਰਤ ਬੱਸ ਅੰਦਰ ਆ ਕੇ ਡਰਾਈਵਰ ਨਾਲ ਲੜਨ ਲੱਗੀ। ਰੌਲਾ ਸੁਣ ਕੇ ਖੇਤਾਂ ’ਚੋਂ ਆਏ ਲੋਕਾਂ ਨੇ ਉਨ੍ਹਾਂ ਨੂੰ ਹਮਲਾਵਰਾਂ ਤੋਂ ਬਚਾਇਆ। ਜਿਹੜਾ ਕੁੱਤਾ ਬੱਸ ਥੱਲੇ ਆ ਕੇ ਮਰਿਆ ਗਿਆ ਉਸ ਦਾ ਮਾਲਿਕ ਨਿਰਵੈਰ ਸਿੰਘ ਸੀ। ਡਰਾਈਵਰ ਨੇ ਇਸ ਹਮਲੇ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਿਸ ਮਗਰੋਂ ਮਾਮਲਾ ਭਖ ਗਿਆ। ਬੱਸ ਡਰਾਈਵਰ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸ਼੍ਰੀ ਹਰਗੋਬਿੰਦਪੁਰ ’ਚ ਪੁਲੀਸ ਨੇ ਚਾਰਾਂ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਸਰਵਨ ਸਿੰਘ ਏਐੱਸਆਈ ਨੂੰ ਸੌਂਪ ਦਿੱਤੀ ਗਈ ਹੈ। ਫ਼ਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All