ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਤਹਿਸੀਲ ਬਾਬਾ ਬਕਾਲਾ ਵੱਲੋਂ ਸਥਾਨਕ ਨਰਸਰੀ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆਂ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਵੱਲੋਂ ਜਥੇਬੰਦੀ ਦਾ ਝੰਡਾ ਝੁਲਾਇਆ ਗਿਆ। ਇਸ ਮੌਕੇ ਡੀ ਟੀ ਐੱਫ਼ ਦੇ ਆਗੂ ਚਰਨਜੀਤ ਸਿੰਘ ਰਜਧਾਨ, ਜੰਗਲਾਤ ਆਗੂ ਰਛਪਾਲ ਸਿੰਘ ਜੋਧਾ ਨਗਰੀ, ਆਸ਼ਾ ਵਰਕਰਾਂ ਦੀ ਆਗੂ ਪਰਮਜੀਤ ਕੌਰ ਮਾਨ, ਮਿੱਡ-ਡੇਅ ਮੀਲ ਵਰਕਰਾਂ ਦੀ ਆਗੂ ਮਮਤਾ ਸ਼ਰਮਾ, ਜਲ ਸਰੋਤ ਆਗੂ ਸੁਖਦੇਵ ਸਿੰਘ ਉਮਰਾਨੰਗਲ ਅਤੇ ਜਲ ਸਪਲਾਈ ਆਗੂ ਅਜੀਤਪਾਲ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਨਾਲੋਂ ਵੀ ਦੋ ਕਦਮ ਅੱਗੇ ਹੈ ਜਿਸ ਵਿਰੁੱਧ ਸਾਰੀਆਂ ਪੀੜਤ ਧਿਰਾਂ ਨੂੰ ਸਾਂਝੇ ਸੰਘਰਸ਼ ਕਰਨ ਦੀ ਲੋੜ ਹੈ। ਇਸ ਮੌਕੇ ਵਿਪਨ ਰਿਖੀ, ਗੁਰਦੀਪ ਸਿੰਘ ਕਲੇਰ, ਹਰਪ੍ਰੀਤ ਕੌਰ ਰਜਧਾਨ, ਜਸਵਿੰਦਰ ਕੌਰ ਮਹਿਤਾ, ਬਲਦੇਵ ਕ੍ਰਿਸ਼ਨ, ਜ਼ੋਰਾਵਰ ਸਿੰਘ ਜਲਾਲਉਸਮਾ, ਰਾਜ ਮਸੀਹ ਭੋਏ ਵਾਲ, ਪ੍ਰਤਾਪ ਸਿੰਘ ਗੱਗੜ ਭਾਣਾ, ਸੁੱਖਾ ਸਿੰਘ ਲੋਹਗੜ੍ਹ, ਸੁਨੀਤਾ ਬਿਆਸ, ਬਿਮਲਜੀਤ ਕੌਰ ਬੂਲੇਨੰਗਲ, ਦਵਿੰਦਰ ਸਿੰਘ ਮਹਿਸਮਪੁਰ ਨੇ ਵੀ ਸੰਬੋਧਨ ਕੀਤਾ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

