ਪਿੰਡ ਰਾਜੋਕੇ ਤੋਂ 712 ਗ੍ਰਾਮ ਹੈਰੋਇਨ ਬਰਾਮਦ
ਸਰਹੱਦੀ ਪਿੰਡ ਰਾਜੋਕੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਖਾਲੜਾ ਪੁਲੀਸ ਨੇ 712 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੁਪਤ ਸੂਚਨਾ ਮਿਲਣ ’ਤੇ ਖਾਲੜਾ ਪੁਲੀਸ ਨੇ ਪਿੰਡ ਰਾਜੋਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਕਣਕ ਦੇ ਖੇਤਾਂ...
Advertisement
ਸਰਹੱਦੀ ਪਿੰਡ ਰਾਜੋਕੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਖਾਲੜਾ ਪੁਲੀਸ ਨੇ 712 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਗੁਪਤ ਸੂਚਨਾ ਮਿਲਣ ’ਤੇ ਖਾਲੜਾ ਪੁਲੀਸ ਨੇ ਪਿੰਡ ਰਾਜੋਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਕਣਕ ਦੇ ਖੇਤਾਂ ਵਿੱਚੋਂ ਪੀਲੇ ਰੰਗ ਦੀ ਲਪੇਟ ਵਿੱਚ ਲਪੇਟਿਆ ਪੈਕੇਟ ਬਰਾਮਦ ਕੀਤਾ ਗਿਆ ਜਿਸ ’ਤੇ ਲੋਹੇ ਦਾ ਕੁੰਡੀ ਲੱਗੀ ਹੋਈ ਸੀ। ਜਦੋਂ ਉਕਤ ਪੈਕੇਟ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ। ਇਸ ਦਾ ਵਜ਼ਨ 712 ਗ੍ਰਾਮ ਹੋਇਆ। ਇਸ ਸਬੰਧੀ ਖਾਲੜਾ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ।
Advertisement
Advertisement
Advertisement
×

