ਧਾਰੀਵਾਲ ਦੇ 7 ਉਮੀਦਵਾਰ ਅਤੇ ਕਾਹਨੂੰਵਾਨ ਦੇ 2 ਉਮੀਦਵਾਰ ਬਿਨਾਂ ਮੁਕਾਬਲੇ ਜੇਤੂ
‘ਆਪ’ ਦੇ ਹਲਕਾ ਇੰਚਾਰਜ ਜਗਰੂਪ ਸੇਖਵਾਂ ਨੇ ਜੇਤੂ ਉਮੀਦਵਾਰ ਸਨਮਾਨੇ
Advertisement
ਬਲਾਕ ਸਮਿਤੀ ਦੀਆਂ 14 ਦਸੰਬਰ ਨੂੰ ਹੋ ਰਹੀਆਂ ਚੋਣਾਂ ਲਈ ਵਿਧਾਨ ਸਭਾ ਹਲਕਾ ਕਾਦੀਆਂ ਦੇ ਬਲਾਕ ਸਮਿਤੀ ਧਾਰੀਵਾਲ ਦੇ ਕੁੱਲ 17 ਜ਼ੋਨਾਂ ਵਿੱਚੋਂ ਅੱਜ ਆਮ ਆਦਮੀ ਪਾਰਟੀ ਦੇ 7 ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ ਅਤੇ ਬਲਾਕ ਕਾਹਨੂੰਵਾਨ ਦੇ ਦੋ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ। ਇਸ ਤਰ੍ਹਾਂ ਬਲਾਕ ਧਾਰੀਵਾਲ ਦੇ ਜੇਤੂ ਉਮੀਦਵਾਰਾਂ ਵਿੱਚ ਜ਼ੋਨ ਬੱਲ ਤੋਂ ਮਾਲਕ ਸਿੰਘ, ਡੱਡਵਾਂ ਤੋਂ ਸ਼ਰਨਜੀਤ ਕੌਰ, ਕਲਿਆਣਪੁਰ ਤੋਂ ਗੁਰਦੀਪ ਸਿੰਘ, ਸੋਹਲ ਤੋਂ ਰਾਣੋ ਦੇਵੀ, ਫਤਹਿਨੰਗਲ ਤੋਂ ਸਰਬਜੀਤ ਕੌਰ, ਲੇਹਲ ਤੋਂ ਜੋਤੀ ਅਤੇ ਨਾਥਪੁਰ ਤੋਂ ਮਲਕੀਅਤ ਸਿੰਘ ਜੇਤੂ ਰਹੇ। ਦੂਜੇ ਪਾਸੇ ਬਲਾਕ ਕਾਹਨੂੰਵਾਨ ਦੇ 15 ਜ਼ੋਨਾਂ ਵਿੱਚੋਂ ਦੋ ਉਮੀਦਵਾਰ ਬਿਨਾਂ ਮੁਕਾਬਲੇ (ਜ਼ੋਨ ਚੱਕ ਸ਼ਰੀਫ ਤੋਂ ਇੰਦਰਜੀਤ ਸਿੰਘ ਅਤੇ ਜ਼ੋਨ ਫੇਰੋਚੀਚੀ ਤੋਂ ਹਰਦਿਆਲ ਸਿੰਘ ਧੱਕੜ) ਜੇਤੂ ਰਹੇ। ਜੇਤੂ ਉਮੀਦਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ।
Advertisement
Advertisement
