ਗੈਸ ਏਜੰਸੀ ਦੇ ਕਰਿੰਦੇ ਤੋਂ 40 ਹਜ਼ਾਰ ਲੁੱਟੇ
ਖਡੂਰ ਸਾਹਿਬ ਵਿੱਚ ਗੈਸ ਏਜੰਸੀ ਦੇ ਕਰਿੰਦੇ ਤੋਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ 40 ਹਜ਼ਾਰ ਰੁਪਏ ਲੁੱਟ ਲਏ। ਮਹਾਰਾਜਾ ਗੈਸ ਸਰਵਿਸ ਦੇ ਮਾਲਕ ਅਮਰਿੰਦਰ ਸਿੰਘ ਅਤੇ ਮੈਨੇਜਰ ਕਾਬਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਕੰਪਨੀ ਦਾ ਕਰਿੰਦਾ ਕਰਨਬੀਰ ਸਿੰਘ ਵੱਖ-ਵੱਖ...
Advertisement
ਖਡੂਰ ਸਾਹਿਬ ਵਿੱਚ ਗੈਸ ਏਜੰਸੀ ਦੇ ਕਰਿੰਦੇ ਤੋਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ 40 ਹਜ਼ਾਰ ਰੁਪਏ ਲੁੱਟ ਲਏ। ਮਹਾਰਾਜਾ ਗੈਸ ਸਰਵਿਸ ਦੇ ਮਾਲਕ ਅਮਰਿੰਦਰ ਸਿੰਘ ਅਤੇ ਮੈਨੇਜਰ ਕਾਬਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਕੰਪਨੀ ਦਾ ਕਰਿੰਦਾ ਕਰਨਬੀਰ ਸਿੰਘ ਵੱਖ-ਵੱਖ ਖੇਤਰ ਵਿੱਚ ਗੈਸ ਸਪਲਾਈ ਕਰਕੇ ਜਦੋਂ ਖਡੂਰ ਸਾਹਿਬ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਦਿਖਾ ਕਿ 40 ਹਜ਼ਾਰ ਰੁਪਏ ਦੀ ਲੁੱਟ ਲਏ। ਪੁਲੀਸ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਏ ਐੱਸ ਆਈ ਪ੍ਰਤਾਪ ਸਿੰਘ ਨੇ ਆਖਿਆ ਕਿ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
